Page - 8

Darda Rehnda Haan

ਪੀੜ ਪਰਾਈ ਹਰਦਮ ਜਰਦਾ ਰਹਿੰਦਾ ਹਾਂ,
ਹਿਜ਼ਰ ਤੇਰੇ ਦੀ ਅੱਗ ਵਿੱਚ ਸੜਦਾ ਰਹਿੰਦਾ ਹਾਂ,
ਯਾਦ ਨਾ ਤੇਰੀ ਦਿਲ ‘ਚੋ ਮੇਰੇ ਵਿਸਰ ਜਾਏ,
ਸਾਂਭ ਕੇ ਰੱਖੇ ਖ਼ਤ ਮੈ ਪੜ੍ਹਦਾ ਰਹਿੰਦਾ ਹਾਂ,
ਦੁਸ਼ਮਣ ਤਾਂ ਦੁਸ਼ਮਣ ਨੇ ਉਹਦਾ ਡਰ ਕਾਹਦਾ,
ਸੱਜਣਾਂ ਕੋਲੋਂ ਅੱਜਕਲ ਡਰਦਾਂ ਰਹਿੰਦਾਂ ਹਾਂ,
ਉਹ ਵੀ ਦਿਨ ਸਨ ਪੋਹ ਵਿੱਚ ਨੰਗੇ ਫ਼ਿਰਦੇ ਸੀ,
ਹਾੜ ਮਹੀਨੇ ਅੱਜਕਲ ਠਰਦਾ ਰਹਿੰਦਾ ਹਾਂ,
ਹੱਥ ਨਾ ਆਇਆ ਵੇਲਾ ਹੱਥੋਂ ਨਿਕਲ ਗਿਆ,
ਵਾਂਗ ਸ਼ੁਦਾਈਆਂ ਭੱਜ ਭੱਜ ਫ਼ੜਦਾ ਰਹਿੰਦਾ ਹਾਂ,
ਸਾਰੀ ਉਮਰ ਨਾ ਮੰਦਰ ਕਦੇ ਮਸੀਤ ਗਿਆ,
ਬੁੱਢਾ ਹੋਇਆ ਰੱਬ ਰੱਬ ਕਰਦਾ ਰਹਿੰਦਾ ਹਾਂ,
ਸ਼ੌਂਕ ਸੀ ਮੈਨੂੰ ਅੱਗਾਂ ਦੇ ਨਾਲ ਖੇਡਣ ਦਾ,
ਜੁਗਨੂੰਆਂ ਕੋਲੋਂ ਅੱਜਕਲ ਡਰਦਾ ਰਹਿੰਦਾ ਹਾਂ...

WWW.DESISTATUS.COM

Pyar Na Paun Da Dukh

ਆਪਣੇ #Pyar ਨੂੰ ਨਾ ਪਾਉਣ ਦਾ ਦੁੱਖ
ਬਸ ਉਹੀ #ੲਿਨਸਾਨ ਸਮਝ ਸਕਦਾ,
ਜਿਸਨੇ ਕਿਸੇ ਨੂੰ ਸੱਚੇ ਦਿਲੋਂ #Pyar ਕੀਤਾ ਹੋਵੇ ...
.
ਨਹੀਂ ਤਾਂ ਅੱਜਕੱਲ੍ਹ ਲੋਕ
ਗੱਲ ੲਿਹ ਕਹਿ ਕੇ ਟਾਲ ਦਿੰਦੇ ਨੇ,
ਚੱਲ ਕੋਈ ਨਾ, ਇਹ ਨਹੀਂ ਮਿਲੀ
ਤਾਂ ਕੀ ਹੋਇਆ, ਕੋਈ ਹੋਰ ਪਸੰਦ ਆਜੂ !!!

WWW.DESISTATUS.COM

Sade Pyar Da Nazara

ਸਾਡੇ ਪਿਆਰ ਦਾ ਬੱਸ ਇਹ ਹੀ ਨਜ਼ਾਰਾ ਰਿਹਾ,
ੳੁਹ ਚੰਨ ਤੇ ਮੈਂ #ਤਾਰਾ ਰਿਹਾ,
ਮੈ ਤਾਂ ਵਫ਼ਾ ਤੇ #ਪਿਆਰ ਦੀ ਸਾਰੀ ਮਿਠਾਸ ਘੋਲ ਤੀ,
ਪਰ ੳੁਹਦਾ #ਦਿਲ ਸਮੁੰਦਰ ਸੀ, ਖਾਰੇ ਦਾ ਖਾਰਾ ਹੀ ਰਿਹਾ...

WWW.DESISTATUS.COM

Dil Wich Chotti Jehi Gall

ਨਦੀ ਜਦ ਕਿਨਾਰਾ ਛੱਡ ਦਿੰਦੀ ਹੈ,
ਰਾਹਾਂ ਦੀਆਂ ਚੱਟਾਨਾਂ ਤੱਕ ਤੋੜ ਦਿੰਦੀ ਹੈ,
ਗੱਲ ਛੋਟੀ ਜਿਹੀ ਜੇ ਚੁਭ ਜਾਵੇ ਦਿਲ ਵਿੱਚ,
ਤਾਂ ਜ਼ਿੰਦਗੀ ਦੇ ਰਸਤਿਆਂ ਨੂੰ ਮੋੜ ਦਿੰਦੀ ਹੈ...

WWW.DESISTATUS.COM

Aadat pe gayi teri

ਇਕ ਆਦਤ ਜਹੀ ਪੇ ਗਈ ਤੇਰੀ,
ਜੋ ਯਾਦ ਆਉਣ ਤੇ ਬਹੁਤ ਸਤਾਉਦੀ ਏ,
ਕਿਤੇ ਤੂੰ ਸਾਨੂੰ ਭੁੁੱਲ ਨਾ ਜਾਵੀ ਸੱਜਣਾ,
ਮੇਰੀ ਇਹੋ ਸੋਚ ਕੇ ਅੱਖ ਭਰ ਆਉਦੀ ਏ...

WWW.DESISTATUS.COM