Page - 11

Ki Roohani Pyar Hunda E

ਕੀ ਦੱਸਾਂ ਯਾਰੋ ਕੀ ਰੂਹਾਨੀ ਪਿਆਰ ਹੁੰਦਾ ਏ,
ਬੇ ਇਲਾਜ ਉਹ ਜੋ ਇਹਦਾ ਬਿਮਾਰ ਹੁੰਦਾ ਏ,
ਲੈ ਕੇ ਹੰਝੂ ਅੱਖਾਂ ਵਿੱਚ ਆਪਣੇ ਸ਼ੱਜਣਾਂ ਲਈ,
ਜ਼ਿੰਦਗੀ ਭਰ ਦਿਲ ਵਿੱਚ ਇੰਤਜ਼ਾਰ ਹੁੰਦਾ ਏ

WWW.DESISTATUS.COM

Dunia vi dekhi te duniadaari vi

ਦੁਨੀਆਂ ਵੀ ਵੇਖੀ ਤੇ ਦੁਨੀਆਦਾਰੀ ਵੀ ਵੇਖੀ,
ਦਿਲਾਂ ਉੱਤੇ ਚੱਲਦੀ ਯਾਰੋ ਮੈਂ ਆਰੀ ਵੀ ਵੇਖੀ,
ਵੇਖੇ ਸੀ ਜੋ ਲੋਕ ਮੈਂ ਨਿਭਾਉਂਦੇ ਵਫਾਦਾਰੀਆਂ,
ਓਹਨਾਂ ਹੱਥੋ ਹੁੰਦੀ ਯਾਰੋ ਮੈਂ ਗਦਾਰੀ ਵੀ ਵੇਖੀ

Duniya Vi Dekhi Te Dunia Daari Vi Dekhi,,,
Dilan Utte Chaldi Main Aari Vi Dekhi...
Vekhe Si Jo Lok Main Nibhaunde Yaariyan,,,
Ohna Hatthon Hundi Main Gaddari Vi Dekhi !

WWW.DESISTATUS.COM

Har Kise Da Dil Saaf Nahi Hunda

ਕੋਈ ਕੋਈ ਜ਼ੁਰਮ ਐਸਾ ਵੀ ਹੁੰਦਾ ਜੋ ਕਦੇ ਮਾਫ ਨੀ ਹੁੰਦਾ,
ਧਰਤੀ ਤੇ ਹਰ ਇਨਸਾਨ ਨਾਲ ਕਦੇ ਇਨਸਾਫ਼ ਨੀ ਹੁੰਦਾ,
ਟੱਕਰ ਜਾਂਦੇ ਨੇ ਦੁਨੀਆਂ ਤੇ ਚੇਹਰੇ ਸੋਹਣੇ ਤੋਂ ਵੀ ਸੋਹਣੇ,
ਪਰ ਹਰ ਇਨਸਾਨ ਦਾ ਦਿਲ ਸੀਸ਼ੇ ਵਾਂਗ ਸਾਫ ਨੀ ਹੁੰਦਾ

WWW.DESISTATUS.COM

Dil Uthe Deyiye Jithe Agla Kadar Kare

ਯਾਰ ਉਹ ਜੋ ਵਿੱਚ ਮੁਸੀਬਤ ਨਾਲ ਖੜ ਜੇ,
ਐਵੇ ਬਹੁਤੇ ਯਾਰ ਬਨਾਉਣ ਦਾ ਕੀ ਫਾਇਦਾ,
ਦਿਲ ਉੱਥੇ ਦੇਈਏ ਜਿੱਥੇ ਅਗਲਾ ਕਦਰ ਕਰੇ,
ਬੇਕਦਰਾਂ 'ਚ ਦਿਲ ਗਵਾਉਣ ਦਾ ਕੀ ਫਾਇਦਾ,
ਅੱਖਾਂ ਪੜ ਜੇ ਦਰਦ ਕਿਸੇ ਦਾ ਜਾਣਿਆ ਨੀ,
ਫਿਰ ਦਿਲਦਾਰ ਅਖਵਾਉਣ ਦਾ ਕੀ ਫਾਇਦਾ,
ਯਾਰੀ ਜਦੋ ਲਾ ਲਈਏ ਫੇਰ ਬੇਖੌਫ ਨਿਭਾਈਏ,
ਡਰ ਰੱਖ ਕੇ ਪਿਆਰ ਪਾਉਣ ਦਾ ਕੀ ਫਾਇਦਾ,
ਪਿਆਰ ਉਹ ਜੋ ਰੂਹਾਂ ਅੰਦਰ ਘਰ ਕਰ ਜਾਵੇ,
ਜਿਸਮ ਦੇਖ ਕੇ ਯਾਰੀ ਲਾਉਣ ਦਾ ਕੀ ਫਾਇਦਾ,
ਜਿਉਂਦੇ ਜੀਅ ਜਦੋ ਕਿਸੇ ਦੀ ਕਦਰ ਨੀ ਕੀਤੀ,
ਫੇਰ ਪਿੱਛੋ ਕਬਰਾਂ ਤੇ ਆਉਣ ਦਾ ਕੀ ਫਾਇਦਾ...

WWW.DESISTATUS.COM

Rabb Varga Yaar Milea Mainu

ਰੱਬ ਵਰਗਾ ਮਿਲਿਆ ਯਾਰ ਮੈਂ ਕਦੇ ਖੋਣਾ ਨੀ ਚਾਹੁੰਦਾ,
ਗਵਾ ਕੇ ਯਾਰ ਵਿੱਚ ਵਿਛੋੜੇ ਮੈਂ ਕਦੇ ਰੌਣਾ ਨੀ ਚਾਹੁੰਦਾ,
ਇੱਕ ਨੂੰ ਯਾਰ ਮੰਨਿਆ ਉਸ ਨੂੰ ਹੀ ਰੱਬ ਬਣਾਇਆ ਮੈਂ,
ਇੱਕ ਦਾ ਹੋ ਗਿਆ ਹਾਂ ਹੋਰ ਕਿਸੇ ਦਾ ਹੋਣਾ ਨੀ ਚਾਹੁੰਦਾ...

WWW.DESISTATUS.COM