Page - 2

Jiunda Rahe Bapu Mera

ਬਸ ਰੋਟੀ ਪਾਣੀ ਚੱਲਦਾ,
ਫਿਰ ਗੁੱਸਾ ਕਿਹੜੀ ਗੱਲ ਦਾ...
ਜਿਉਂਦਾ ਰਹੇ ਬਾਪੂ ਮੇਰਾ,
ਜੀਹਦੇ ਖਰਚੇ ਤੇ ਸਾਰਾ ਘਰ ਚੱਲਦਾ..

WWW.DESISTATUS.COM

Kismat Bnauni Pendi Hai

ਗੁੱਡੀ ਚੜਦੀ ਨਹੀ ਵੀਰੇ,,
ਚੜਾਉਣੀ ਪੈਂਦੀ ਆ
ਰੱਬ ਕਿਸਮਤ ਅੱਧੀ ਲਿਖਦਾ,,
ਅੱਧੀ ਆਪ ਬਣਾਉਣੀ ਪੈਂਦੀ ਆ !!!

WWW.DESISTATUS.COM

Jatti da subha athra

punjaban jatti

#Kudi ਤਾਂ #ਘੁੰਮਦੀ ਏ #Alone ਵੇ.....
#Jatti ਮੁਹਰੇ #ਅੜੁਗਾ dass koN ਵੇ ???
ਓ pta ਏ #ਸੁਭਾਅ Mera #ਅਥਰਾ ਜਿਹਾ...
#ਤਾਹੀਓ ਬਾਹਲੀ #ਟੈਨਸ਼ਨ na ਲੈਦੀ ਮੇਰੀ #Mom ਵੇ....

WWW.DESISTATUS.COM

Tera Mera Je Viah Hunda

ਜੇ ਤੂੰ ਛੱਡ ਕੇ ਨਾ ਜਾਂਦੀ ਕੁੱਝ ਸਾਲਾਂ ਤੱਕ
ਸਾਡਾ ਵਿਆਹ ਹੁੰਦਾ,..
ਚਾਰ ਲਾਵਾਂ ਲੈਂਦੇ ਆਪਾਂ ਵੀ .........??
.
ਦੋਨਾਂ ਦੇ ਹੱਥੀਂ ਕੜਾਹ ਹੁੰਦਾ,
ਤੂੰ ਪਿੰਨੀ ਬਣਾ ਛੁਪਾ ਲੈਂਦੀ
ਤੈਥੋਂ ਤੱਤਾ ਤੱਤਾ ਨਾ ਖਾਹ ਹੁੰਦਾ,..
.
ਘਰ ਆ ਦੁੱਧ ਦਾ ਗਲਾਸ ਫੜਦੇ
ਜੂਠਾ ਪੀਣ ਦਾ ਕਿੰਨਾ ਮਜ਼ਾ ਹੁੰਦਾ,..
ਤੂੰ ਡਰਕੇ ਗਲ ਨਾਲ ਲੱਗ ਜਾਂਦੀ
ਕਿਸੇ ਛੱਡਿਆ ਪਟਾਕਾ ਠਾਹ ਹੁੰਦਾ,..
.
ਫ਼ਿਰ ਅਸੀਂ ਵੀ ਭੰਗੜੇ ਪਾਉਣੇ ਸੀ
ਟਿੰਕੂ ਮਿੰਕੂ ਦਾ ਸਾਨੂੰ ਚਾਅ ਹੁੰਦਾ,..
ਅਸੀਂ ਉਠ ਉਠ ਲੰਗੋਟ ਬਦਲਦੇ ਜਵਾਕਾਂ ਦੇ
ਰਾਤ ਨੂੰ ਕੀਤਾ ਸਤਾ ਹੁੰਦਾ,,,
,
ਤੂੰ ਕਹਿੰਦੀ ਸੁਣਦੇ ਹੋ ਜੀ ਆਇਓ ਜ਼ਰਾ
ਛੋਟੇ ਦੇ ਮੈਥੋਂ ਨੀਂ ਕੱਛਾ ਚੜਾ ਹੁੰਦਾ,,..
ਤੂੰ ਸਿਨਮੇਪੱਲੇਕਸ ਨਾਲ ਮੰਨ ਜਾਂਦੀ
ਬਹਾਨਾ ਘੜਦੀ ਦੂਰ ਨੀਂ ਜਾ ਹੁੰਦਾ,..
.
ਟਿੰਕੂ ਤੋਂ ਓਹਲਾ ਕਰ ਪਾਰੀ ਕਰ ਲੈਂਦੇ
ਫ਼ਿਲਮ ਦੌਰਾਨ ਲੱਗਾ ਜਦ ਵੀ ਦਾਅ ਹੁੰਦਾ,...
ਤੇਰੇ ਪੇਕਿਆਂ ਵੱਲ ਵੀ ਜਾਇਆ ਕਰਦੇ
ਮੇਰੀ ਸੱਸ ਦਾ ਔਖਾ ਜਦ ਸਾਹ ਹੁੰਦਾ,..
.
ਮੈਂ ਕੋਲੋਂ ਖਾਣ ਨੂੰ ਪਨੀਰ ਪਕੋੜਾ ਲੈ ਜਾਂਦਾ
ਬਣਾਇਆ ਓਹਨਾਂ ਸਿਰਫ਼ ਘਾਹ ਹੁੰਦਾ,
ਫ਼ਿਰ ਬੁੱਢੀ ਹੋਈ ਦੇ ਤੇਰੇ ਹੱਥ ਕੰਬਦੇ
ਪਾਣੀ ਫੁਲਕਾ ਨਾ ਤੈਥੋਂ ਖਾਹ ਹੁੰਦਾ,..
.
ਮੈਂ ਆ ਕੋਲ ਭੁੰਜੇ ਡੇਰੇ ਲਾਉਣੇ ਸੀ
ਮੰਜਾ ਮੁੰਜਾ ਸਾਥੋਂ ਵੀ ਨਾ ਡਾਹ ਹੁੰਦਾ,
ਤੂੰ ਜਵਾਨੀ ਵਾਲਾ ਗੁੱਸਾ ਕਰਿਆ..
ਕਰਦੀ ਬੁੱਢ਼ਾਪੇ ਚ ਫੜਿਆ ਗੁੱਟ ਤੇਰਾ ਖਾਮਾਖਾ ਹੁੰਦਾ,
ਮੈਂ ਫੋਕੇ ਲਲਕਾਰੇ ਮਾਰਿਆ ਕਰਨੇ ਸੀ ....
ਨਕਲੀ ਦੰਦਾਂ ਬਿਨ ਪੱਲੇ ਨਾ ਭਾਵੇਂ ਸਵਾਹ ਹੁੰਦਾ, ...
.
ਆਪਾਂ ਅਖੀਰ ਤੱਕ ਇਦਾਂ ਰਿਸ਼ਤਾ ਰੱਖਦੇ
ਜਿਵੇਂ ਤੂੰ ਮੇਰੀ ਭਗਤਣ ਤੇ ਮੈਂ ਤੇਰਾ ਖ਼ੁਦਾ ਹੁੰਦਾ,...
ਜੇ ਤੂੰ ਛੱਡ ਕੇ ਨਾ ਜਾਂਦੀ
ਕੁੱਝ ਸਾਲਾਂ ਤੱਕ ਸਾਡਾ ਵਿਆਹ ਹੁੰਦਾ...

WWW.DESISTATUS.COM

Machhiwara sahib ho gya

ਮਾਛੀਵਾੜੇ ਦੇ ਜੰਗਲਾਂ 'ਚ ਚਰਨ ਪਾਏ,
ਤੇਰੀ ਛੋਹ ਨਾਲ ਓਹ ਜੰਗਲ ਆਬਾਦ ਹੋ ਗਿਆ ।
ਜਿਸ ਜੰਡ ਹੇਠ ਕੀਤਾ ਬਿਸ਼ਰਾਮ ਦਾਤਾ,
ਓਹ ਸਵਰਗਾਂ ਤੋਂ ਸੋਹਣਾਂ ਜਿਹਾ ਖ਼ਾਬ ਹੋ ਗਿਆ ।
ਜਿਸ ਖੂਹ ਦੀ ਸਿਰ੍ਹਾਣੇ ਦੀ ਥਾਂ ਟਿੰਡ ਵਰਤੀ,
ਜਲ ਉਸਦਾ ਹਿਆਤ ਵਾਲਾ ਆਬ ਹੋ ਗਿਆ ।
ਗਨੀ ਖਾਂ ਨਬੀ ਖਾਂ ਜਿਸ ਨੇ ਵੀ ਕੀਤੀ ਸੇਵਾ,
ਰੁਤਬਾ ਇਤਹਾਸ 'ਚ ਓਹਨਾਂ ਦਾ ਲਾਜਵਾਬ ਹੋ ਗਿਆ ।
ਮੈਂ ਸੁਣਿਆਂ ਟਿੱਬਾ ਸੀ ਕਦੇ ਝਾੜੀਆਂ ਦਾ, ਅੱਖੀਂ
ਤੱਕਿਆ ਓਹ ਮਹਿਕਦਾ ਗੁਲਾਬ ਹੋ ਗਿਆ ।
ਕੌਡੀ ਕਦਰ ਸੀ ਨਿਮਾਣੀ ਜਿਸ ਧਰਤੀ ਦੀ,
ਵਰ ਪਾ ਕੇ ਤੇਰਾ ਮੁੱਲ ਬੇਹਿਸਾਬ ਹੋ ਗਿਆ ।
ਨਿੱਕਾ ਕਸਬਾ ਹੁੰਦਾ ਸੀ ਕਦੇ ਮਾਛੀਵਾੜਾ,
ਆਪਦੀ ਕਿਰਪਾ ਨਾਲ "ਮਾਛੀਵਾੜਾ ਸਾਹਿਬ" ਹੋ ਗਿਆ ।

WWW.DESISTATUS.COM