Page - 3

Us Maalik Ton Dar Ke

ਜਿਹਡ਼ਾ ਸਾਹ ਵੀ ਆਉਂਦਾ ਜਾਂਦਾ ਉਸ ਮਾਲਿਕ ਦੇ ਕਰ ਕੇ
ਜਿਉਣਾ ਪੈਂਦਾ ਇਸ ਦੁਨੀਆਂ ਤੇ ਉਸ ਮਾਲਿਕ ਤੋਂ ਡਰ ਕੇ
ਗੁਰਦੁਆਰਾ ਮਸੀਤਿ ਤੇ ਦਰ ਲੱਭਣਾ ਪੈਂਦਾ ਮੰਦਿਰ ਦਾ
ਝੂਠ ਹੱਡਾਂ ਨੂੰ ਖਾ ਜਾਂਦਾ ਜੇ ਸੱਚ ਨਾ ਦੱਸੀਏ ਅੰਦਰ ਦਾ...

WWW.DESISTATUS.COM

Rabb Nu Chete Rakhi

ਪਿਆਰ ਕਰਦਾ ਕਿਸੇ ਨੂੰ ਕਿਉਂ ਸੋਚੇ ਉਹ ਮਰ ਜਾਵੇ
ਇੱਕ ਖਿਆਲ ਹੀ ਆਵੇ ਧੁਰ ਅੰਦਰ ਤੱਕ ਡਰ ਜਾਵੇ
ਸੋਚ ਵਿਚਾਰਾਂ ਵਿੱਚ ਬੈਠਾ ਬੰਦਿਆਂ ਤੂੰ ਖੁਰ ਜਾਵੇ
ਮਰਨਾ ਜਿਉਣਾ ਉਸਦੇ ਹੱਥ ਤੂੰ ਕਾਹਨੂੰ ਘਬਰਾਂਂਵੇ
ਭੁੱਲ ਜਾਵੇ ਅੌਕਾਤ ਜੇ ਆਪਣੀ ਡਰ ਨਾਲ ਨਾਮ ਜਪਾਵੇ
ਅੱਠ ਪਹਿਰ ਉਹਨੂੰ ਚੇਤੇ ਰੱਖ ਲਈ ਕਾਲ ਨਿਕਟ ਨਾ ਆਵੇ...

WWW.DESISTATUS.COM

Punjab Tarakki Kar Reha?

ਪੰਜਾਬ ਤਰੱਕੀ ਕਰ ਰਿਹਾ ਦੇਖਿਆ ਖਬਰਾਂ ਤੇ
ਮੀਂਹ ਕਰਕੇ ਛੱਤਾਂ ਡਿਗੀਆਂ ਘਰ ਬਣਿਉ ਕਬਰਾਂ ਨੇ
ਰੱਬ ਅੱਗੇ ਗਰੀਬ ਦੀਆਂ ਅਰਜ਼ਾਂ ਬੈਠਾ ਸਬਰਾਂ ਤੇ
ਸਰਕਾਰ ਕਹਿੰਦੀ ਪੈਸਾ ਖਰਚਿਿਆ ਪਿੰਡਾਂ ਨਗਰਾਂ ਤੇ
ਸੱਚ ਦੇ ਵਾਰੀ ਮੰਨਦੇ ਨਹੀਂ ਸੁੱਟਣ ਮਾਇਆ ਡਾਂਸਰਾ ਤੇ
ਪੈਸਾ ਬੈਂਕਾਂ ਵਾਲੇ ਲੈ ਗਏ ਹੱਡ ਨਿਕਲ ਗਏ ਡੰਗਰਾਂ ਦੇ
ਕੁੱਝ ਕੁ ਸਰਕਾਰਾਂ ਖਾ ਗਈਆਂ ਟੱਲ ਖੜਕਦੇ ਮੰਦਰਾਂ ਦੇੇ
ਕਿਉਂ ਕਰਦੇ ਸੁਸਾਇਡ ਵਾਨੀ ਹੋ ਨਾਨਕ ਦੇ ਲੰਗਰਾਂ ਦੇ

WWW.DESISTATUS.COM

Fer vi intzar hunda hai

ਕਿਸੇ ਨੂੰ ਰੱਜ ਕੇ ਦੀਦਾਰ ਹੁੰਦਾ ਏ,,
ਕਿਸੇ ਨੂੰ ਸਾਫ ਹੀ ਇੰਨਕਾਰ ਹੁੰਦਾ ਏ,,
ਪਤਾ ਨੀ ਕਿਉਂ...
ਕਈ ਵਾਰ ਤਾਂ ਮਲਾਹ ਜ਼ੋਰ ਲਾ ਲਾ ਕੇ ਹਾਰ ਜਾਂਦੇ ਨੇ..
ਤੇ ਕਦੀ ਪਲਾਂ 'ਚ' ਬੇੜਾ ਪਾਰ ਹੁੰਦਾ ਏ,,
ਪਤਾ ਨੀ ਕਿਉਂ...
ਜਿਹੜੇ ਸੌ ਸੌ ਵਾਦਿਆਂ ਨੂੰ ਕਰ ਕੇ ਮੁੱਕਰ ਜਾਂਦੇ ਨੇ,
ਉਹਨਾਂ ਦਾ ਫੇਰ ਵੀ ਇਤਬਾਰ ਹੁੰਦਾ ਏ,,
ਪਤਾ ਨੀ ਕਿਉਂ...

WWW.DESISTATUS.COM

Jatt Da Aks Vigar Ditta

ਭੋਲਾ ਜੱਟ ਸੀ ਦੁਨੀਆ ਦਾ ਅੰਨ ਦਾਤਾ,
ਮਾਰਨ ਆਸ਼ਕੀ #Bullet ਤੇ ਚਾੜ ਦਿੱਤਾ...
ਕਹਿ ਕੇ ਵੈਲੀ ਤੇ ਸ਼ੌਕ ਉਹ ਦੁਨਾਲੀਆ ਦਾ,
ਜ਼ਿਮੀਦਾਰ ਦਾ ਅਕਸ ਵਿਗਾੜ ਦਿੱਤਾ ...
ਵਾਹੀ ਲਾਲੇ ਦੀ ਜੱਟ ਜਾ ਰੱਬ ਜਾਣੇ,
ਕਿੱਥੋ ਸਰਦੀਆ ਨੱਤੀਆ ਬੁੱਤੀਆ ਨੇ...
ਕਲਮਾਂ ਫੜੀਆ ਤੇ ਲਿਖਣ ਜਵਾਕ ਬਹਿ ਗਏ ,
ਗੀਤਕਾਰੀਆ ਹੋ ਗਈਆ ਲੁੱਚੀਆਂ  ਨੇ ...

WWW.DESISTATUS.COM