Page - 6

Tu Dil Di Kitab

ਤੂੰ ਦਿਲ ਦੀ ਆ ਕਿਤਾਬ ਸੱਜਣਾਂ
ਕਦੇ ਦਿਲ ਦੇ ਵਰ ਕੇ ਫਰੋਲੇ ਨ੍ਹੀ...
ਆਪਣੀਆਂ ਲਿਖਤਾਂ ਦੇ. ਵਿੱਚ ਲਿਖੀ ਗਿਆ
ਪਰ ਪੜ੍ਹ ਕੇ ਕਦੇ ਬੋਲੇ ਨੀ...
ਬਣ ਕੇ ਰਹਿ ਗਿਆ ਰਾਜ ਸੱਜਣਾਂ
ਕਦੇ ਦਿਲ ਦੇ ਰਾਜ ਖੋਲੇ ਨੀ...

Kise Mulak Nu Barbad

ਕਿਸੇ ਮੁਲਕ ਨੂੰ ਬਰਬਾਦ ਕਰਨਾ ਹੋਵੇ,
ਤਾਂ ਲੋਕਾਂ ਨੂੰ ਧਰਮ ਦੇ ਨਾਮ ਤੇ ਲੜਾ ਦਿਓ,
ਮੁਲਕ ਆਪਣੇ ਆਪ ਬਰਬਾਦ ਹੋ ਜਾਵੇਗਾ
~Leo Tolstoy

Vehde Uggi Bakain

ਰਲ-ਮਿਲ ਕੇ ਮੈਨੂੰ ਉਗਾਇਆ ਸੀ
ਬਚਪਨ ਤੋਂ ਪਾਣੀ ਪਿਆਇਆ ਸੀ
ਸੁੱਖਣਾ ਸੁਖੀਆਂ ਉਮਰ ਮੇਰੀ ਦੀਆਂ
ਮੈਂ ਕਦ ਆਪਣਾ ਹੋਰ ਵਧਾਇਆ ਸੀ

ਸਾਲਾਂ ਵਿੱਚ ਹੋਈ ਮੁਟਿਆਰ ਜਦੋ ਮੈਂ
ਸਭ ਨੂੰ ਗੋਦ ਚ ਛਾਵੇਂ ਬਿਠਾਇਆ ਸੀ
ਕਹਿਣ ਹੁਣ ਨੀ ਸਰਦਾ ਬਕੈਂਣ ਬਾਜੋ
ਜਦ ਹਵਾ ਦਾ ਬੁੱਲ੍ਹਾ ਇੱਕ ਆਇਆ ਸੀ

ਸੁਣ ਅੰਗ ਮੇਰੇ ਵੀ ਬਹੁਤ ਨੱਚੇ ਗਾਏ
ਓਥੇ ਸਮਾਂ ਵੀ ਬਹੁਤ ਬਿਤਾਇਆ ਸੀ
ਹੌਲੀ-ਹੌਲੀ ਫਿਰ ਸਾਰ ਲੈਣੀ ਹਟਗੇ
ਇਕੱਲੇ ਇਕੱਲੇ ਮੈਨੂੰ ਫਿਰ ਠੁਕਰਾਇਆ ਸੀ

ਘਰ ਵੰਡ ਗਿਆ ਤੇ ਨਾਲ ਜਮੀਨਾਂ
ਵੇਹੜੇ ਵਿੱਚ ਖਲੋ ਕਤਲ ਕਰਾਇਆ ਸੀ
ਨਾਂ ਆਪ ਰਹੀ ਤੇ ਨਾਂ ਵੰਸ਼ ਰਿਹਾ 'ਦਰਦੀ'
ਮੈਂ ਤਾਂ ਸਭ ਨੂੰ ਹੀ ਗਲ ਲਾਇਆ ਸੀ

Par Hun Pyar Ni Haiga

ਗੱਲ ਤੇ ਅੱਜ ਵੀ ਹੋ ਜਾਂਦੀ ਏ,
ਪਰ ਗੱਲ ਤੇਰੀ ਚ ਹੁਣ ਪਿਆਰ ਨੀ ਹੈਗਾ।।
ਬੇਸ਼ੱਕ ਤੂੰ ਮੈਨੂੰ ਛੱਡਣਾ ਨੀ ਚਾਉਂਦਾ,
ਉਂਝ ਦਿਲ ਤੋਂ ਤੂੰ ਮੇਰੇ ਨਾਲ ਨੀ ਹੈਗਾ।।
ਬਹੁਤ ਗਲਤੀਆਂ ਹੋਈਆਂ ਮੈਥੋਂ,
ਪਰ ਗਲਤ ਮੈਂ ਹਰ ਵਾਰ ਨੀ ਹੈਗਾ।।
ਮੰਨਿਆ ਤੇਰਾ ਕੁਝ ਜਿਆਦਾ ਹੀ ਕਰਦਾ ਮੈਂ,
ਪਰ ਹਰ ਇੱਕ ਉੱਤੇ ਮੈਂ ਡੁੱਲ ਜਾਵਾ,
ਇੰਨਾ ਮੈਂ ਬੇਕਾਰ ਨੀ ਹੈਗਾ ।।

Mohabbat Khas Mere Layi

ਮੁਹੱਬਤ ਖਾਸ ਐ ਮੇਰੇ ਲਈ
ਉਸ ਤੋਂ ਖਾਸ ਐ ਤੂੰ ਸੱਜਣਾ ♥️
ਦੀਦਾਰ ਲਈ ਤਰਸਣ ਅੱਖੀਆਂ
ਮਿਲਣ ਨੂੰ ਤਰਸੇ ਰੂਹ ਸੱਜਣਾ ♥️


Notice: ob_end_clean(): Failed to delete buffer. No buffer to delete in /home/desi22/desistatus/category.php on line 374