ਆ ਨੀ ਅੜੀਏ
ਕੋਈ ਸੁਪਨਾ ਘੜੀਏ
ਚੰਨ ਚਾਨਣੀ ਛਾਵੇਂ ਬਹਕੇ
ਇਸ਼ਕ਼ ਵਾਲੇ ਜੁਗਨੂੰ ਫੜੀਏ
ਆ ਨੀ ਅੜੀਏ...

ਤਪਦੀ ਧਰਤ ਇਹ ਰੂਹ ਦੀ ਠਰਜੇ
ਇਸ਼ਕ਼ ਮਹਿਰ ਦੀ ਬੱਦਲੀ ਵਰ੍ਹਜੇ
ਕੂਕ ਪਪੀਹਾ ਲੋਚੇ ਝਡ਼ੀ ਏ
ਆ ਨੀ ਅੜੀਏ..

ਇੰਦਰਧਨੁਸ਼ ਦਾ ਰਾਹ ਬਣਾਈਏ
ਵਿਚ ਦੁਮੇਲੀਂ ਪੀਂਘਾਂ ਪਾਈਏ
ਸੱਧਰਾਂ ਦੀ ਨੀ ਪੌੜੀ ਚੜੀਏ...
ਆ ਨੀ ਅੜੀਏ..

ਆ ਜਾ ਸਾਗਰ ਵਰਗੇ ਹੋਈਏ
ਇੱਕ ਦੂਜੇ ਦੇ ਵਿਚ ਸਮੋਈਏ
ਨੈਣਾ ਵਾਲੇ ਵਹਣੀ ਹੜੀਏ
ਆ ਨੀ ਅੜੀਏ..

ਬ੍ਰਹਮਿੰਡ ਜਹਾ ਵਸ਼ਾਲ ਜੋ ਹੋਵੇ
ਹੱਦ,ਸੀਮਾ,ਸਮਾਂ,ਕਾਲ ਨਾ ਹੋਵੇ
ਐਸੇ ਚੱਕਰ ਮੁਹੱਬਤੀਂ ਵੜੀਏ
ਆ ਨੀ ਅੜੀਏ..

ਜੱਗ ਪਿਆ ਚਾਹੇ ਕਾਫ਼ਰਿ ਆਖੇ
ਖੁਦਾ ਦੇ ਨਾਂ ਤੋਂ ਨਾਬਰ ਆਖੇ
ਬੱਸ ਪਿਆਰ ਦਾ ਕਲਮਾ ਪੜ੍ਹੀਏ
ਆ ਨੀ ਅੜੀਏ...

ਇਸ਼ਕ਼ ਦੇ ਦਰਿਆ ਪੈਰ ਤਾਂ ਰੱਖੀਏ
ਆ ਨੀ ਅੜੀਏ ਅੱਗ ਨੂੰ ਚੱਖੀਏ
ਸ਼ੀਤਲ ਹੋਈਏ ਜਿਉਂ ਜਿਉਂ ਸੜੀਏ
ਆ ਨੀ ਅੜੀਏ....

Leave a Comment


Notice: ob_end_clean(): Failed to delete buffer. No buffer to delete in /home/desi22/desistatus/view.php on line 331
0