ਉੱਚੀਆਂ-ਇਮਾਰਤਾਂ ਦੇ ਸੁਪਨੇ ਨਾਂ ਦੇਖ,
ਜਦੋਂ ਆਉਂਦਾ ਏ ਭੂਚਾਲ ਇਹ ਗਿਰ ਜਾਂਦੀਆਂ..||

ਰੰਨਾਂ-ਸੋਹਣੀਆਂ ਦੀ ਬੁੱਕਲ ਚ’ ਦਗੇ-ਬਾਜ਼ੀਆਂ,
ਲੋੜ ਪੈਣ ਤੇ ਜ਼ੁਬਾਨੋਂ ਫ਼ਿਰ ਜਾਂਦੀਆਂ..
ਉੱਚੀਆਂ-ਇਮਾਰਤਾਂ ਦੇ ਸੁਪਨੇ ਨਾਂ ਦੇਖ,
ਜਦੋਂ ਆਉਂਦਾ ਏ ਭੂਚਾਲ ਇਹ ਗਿਰ ਜਾਂਦੀਆਂ..||

ਕਾਦੇ ਰਿਸ਼ਤੇ ਤੇ ਨਾਤੇ,
ਇਹ ਨੇਂ ਨਿਰੇ ਖਾਲੀ ਖਾਤੇ..
ਕੁੱਤੇ ਖਾਂਦੇ ਨੇਂ ਬਰੈਡਾਂ,
ਖਾਲੀ ਬੰਦਿਆਂ ਦੇ ਬਾਟੇ..
ਤੋੜ ਕੇ ਪਹਾੜ,
ਨਹਿਰ ਕੱਢ ਦਿੰਦੇ ਯਾਰ..
ਜਦੋਂ ਭਿੜਨ ਪਹਾੜਾਂ ਨਾਲ ਤੇਸੇ-ਕਾਂਡੀਆਂ..
ਉੱਚੀਆਂ-ਇਮਾਰਤਾਂ ਦੇ ਸੁਪਨੇ ਨਾਂ ਦੇਖ,
ਜਦੋਂ ਆਉਂਦਾ ਏ ਭੂਚਾਲ ਇਹ ਗਿਰ ਜਾਂਦੀਆਂ..||

ਬੱਤੀ ਲਾਲ ਜਦੋਂ ਲੰਘੇ,
ਸਾਡੇ ਮਾਰਦੀ ਏ ਡੰਡੇ..
ਪੰਜ ਸਾਲਾਂ ਲਈ ਆਪਾਂ,
ਆਪੇ ਬੀਜੇ ਇਹੇ ਕੰਢੇ..
ਕਰਜੇ ਦੀ ਮਾਰ,
ਇੱਕ ਲੋਟੂ ਸਰਕਾਰ..
ਨਹੀਂਓ ਛੱਲੀਆਂ ਖਵਾਇਆ ਕਰਦੀਆਂ ਟਾਂਡੀਆਂ..
ਉੱਚੀਆਂ-ਇਮਾਰਤਾਂ ਦੇ ਸੁਪਨੇ ਨਾਂ ਦੇਖ,
ਜਦੋਂ ਆਉਂਦਾ ਏ ਭੂਚਾਲ ਇਹ ਗਿਰ ਜਾਂਦੀਆਂ..||

ਮੋਢੇ ਪੱਲੀ – ਹੱਥ ਦਾਤੀ,
ਸਾਨੂੰ ਜਾਣੀ ਨਾਂ ਦਿਹਾਤੀ..
ਜਾਕੇ ਸਿਨਮੇ ਚ’ ਦੇਖ,
ਘੁੱਤੀ ਹਸ਼ਰ ਨੇਂ ਪਾ ਤੀ..
ਜਾਕੇ ਕਰ ਨੈੱਟ ਚੈੱਕ,
ਲਾਤੇ ਮਿੱਤਰਾਂ ਨੇਂ ਜੈੱਕ..
ਮੇਲਾਂ ਉੱਡੀਆਂ ਕਬੂਤਰੀ ਦੇ ਵਾਂਗ ਜਾਂਦੀਆਂ..
ਉੱਚੀਆਂ-ਇਮਾਰਤਾਂ ਦੇ ਸੁਪਨੇ ਨਾਂ ਦੇਖ,
ਜਦੋਂ ਆਉਂਦਾ ਏ ਭੂਚਾਲ ਇਹ ਗਿਰ ਜਾਂਦੀਆਂ..||

Leave a Comment


Notice: ob_end_clean(): Failed to delete buffer. No buffer to delete in /home/desi22/desistatus/view.php on line 331
0