Mickie Kaushal

1106
Total Status

Amli plastic surgery de kinne paise

ਅਮਲੀ ਤੇ ਅਮਲੀ ਦਾ ਦੋਸਤ
"ਡਾਕਟਰ ਸਾਬ ਮੂੰਹ ਦੀ
ਪਲਾਸਟਿਕ ਸਰਜਰੀ ਦੇ ਕਿੰਨੇ ਪੈਸੇ ਲੱਗਣਗੇ " ?
ਡਾਕਟਰ - "50,000 ਲੱਗਣਗੇ "
.
ਅਮਲੀ - "ਜੇ ਪਲਾਸਟਿਕ ਅਸੀਂ
ਆਪਣੇ ਕੋਲੋ ਤੁਹਾਨੂੰ ਲਿਆ ਕੇ ਦੇ ਦੀਏ ਤਾਂ ਫਿਰ ਕਿੰਨੇ ਲੱਗਣਗੇ "
.
ਡਾਕਟਰ ਗੁੱਸੇ ਵਿਚ ਕਹਿੰਦਾ - "ਨਾ ਸਾਲਿਓ ਫੇਰ
ਮੇਰੇ ਕੋਲ ਆਉਣ ਦੀ ਵੀ ਕੀ ਲੋੜ ਆ
ਪਲਾਸਟਿਕ ਆਪੇ ਹੀ ਗਰਮ ਕਰਕੇ ਮੂੰਹ ਤੇ ਲਾ ਲਿਓ"

Koi kami mere wich hovegi lyrics

ਜੇ ਯਾਰ ਮੇਰੇ ਨਾਲ ਗੁੱਸੇ ਨੇ ਕੋਈ ਕਮੀ ਮੇਰੇ ਵਿੱਚ ਹੋਵੇਗੀ ,
ਜਿਨ੍ਹਾਂ ਉੱਤੇ ਚਿਰ ਦਾ ਸੀ ਇਤਬਾਰ ਮੇਰੇ ਨਾਲ ਗੁੱਸੇ ਨੇ ,
ਕੋਈ ਕਮੀ ਮੇਰੇ ਵਿੱਚ ਹੋਵੇਗੀ ,

ਰੁਕਣਾ ਸੀ ਜਿਥੇ ਰੁਕਿਆ ਨਹੀਂ, ਝੁਕਣਾ ਸੀ ਜਿੱਥੇ ਝੁਕਿਆ ਨਹੀਂ ,
ਜੇ ਸਮੇਂ ਦੀ ਚਾਲ ਨੂੰ ਤੱਕਿਆ ਨਹੀਂ , ਜੋ ਬਣਨਾਂ ਸੀ ਬਣ ਸਕਿਆ ਨਹੀਂ ,
ਕੋਈ ਕਮੀ ਮੇਰੇ ਵਿੱਚ ਹੋਵੇਗੀ ,

ਕਿਸੇ ਦਿਲ 'ਚ ਫੇਰਾ ਪਾਇਆ ਨਹੀਂ , ਜੇ ਕਿਸੇ ਨੇ ਮੈਨੂੰ ਚਾਹਿਆ ਨਹੀਂ ,
ਮੂੰਹ ਸੋਹਣੇ ਕਿਨ੍ਹੇ ਹੋਂਠ ਸੋਹਣੇ , ਨਾਂ ਕਿਸੇ ਤੇ ਮੇਰਾ ਆਇਆ ਨਹੀ ,
ਕੋਈ ਕਮੀ ਮੇਰੇ ਵਿੱਚ ਹੋਵੇਗੀ ,

ਹੋਰਾਂ ਦੇ ਰੂਪ ਨੂੰ ਸੇਕਦੀਆਂ, ਹੋਰਾਂ ਨੂੰ ਮੱਥਾ ਟੇਕਦੀਆਂ ,
ਜੋ ਅੱਖਾਂ ਬਹੁਤ ਪਸੰਦ ਮੈਨੂੰ ਜੇ ਮੇਰੇ ਵੱਲ ਨਈਂ ਵੇਖਦੀਆਂ ,
ਕੋਈ ਕਮੀ ਮੇਰੇ ਵਿੱਚ ਹੋਵੇਗੀ ,

ਇਕ ਤਗਮਾਂ ਜੋ ਮਸ਼ਹੂਰੀ ਦਾ , ਯਾਰਾਂ ਦੀ ਹਿੱਕ ਤੇ ਪੱਕਾ ਏ ,
ਇੱਕ ਇਸ਼ਤਿਹਾਰ ਜੋ ਨਿੰਦਿਆਂ ਦਾ , ਮੇਰੀ ਪਿੱਠ ਤੋਂ ਜੇ ਨਹੀਂ ਲੱਥਾ ਏ ,
ਕੋਈ ਕਮੀ ਮੇਰੇ ਵਿੱਚ ਹੋਵੇਗੀ ,

ਕਈਆਂ ਤੋਂ ਝੂਠਾ ਪੈ ਗਿਆ ਮੈਂ ਕਈਆਂ ਦੇ ਮਨ ਤੋਂ ਲਹਿ ਗਿਆ ਮੈਂ ,
ਮੇਰੇ ਨਾਲ ਦੇ ਅੱਗੇ ਲੰਘ ਗਏ , ਜੇ ਕੱਲਾ ਹੀ ਪਿੱਛੇ ਰਹਿ ਗਿਆ ਮੈਂ ,
ਕੋਈ ਕਮੀ ਮੇਰੇ ਵਿੱਚ ਹੋਵੇਗੀ ,

ਜੇ ਖੱਤ ਵੀ ਅੱਜ ਕੱਲ੍ਹ ਘੱਟ ਪਾਉਂਦੇ ਜੇ ਮਿਲਣ ਵੀ ਲੋਕੀਂ ਘੱਟ ਆਉਂਦੇ ,
ਜੀਭਾਂ ਨਾਲ *ਦੇਬੀ* ਡੰਗਦੇ ਨੇ , ਦਿਨ ਔਖੇ ਜੇਕਰ ਲੰਘਦੇ ਨੇ ,
ਕੋਈ ਕਮੀ ਮੇਰੇ ਵਿੱਚ ਹੋਵੇਗੀ......

Santa bibi ne jaan kha rakhi hai

संता: यार, मेरी बीवी ने तो मेरी जान खा रखी है
पिछले हफ्ते उसने मुझसे 200 रुपये मांगे, परसों 500 मांगे,
कल 1000 मांग रही थी और आज तो 2000 रुपये मांग लिए।
.
बंता: कमाल है आखिर इतने पैसों का वह करती क्या है?
.
संता: पता नहीं, आज तक तो मैंने दिए नहीं :D

Tera Chadya Diploma Poor Kudhe

ਤੇਰਾ ਚੜਿਆ Diploma ਪੂਰ ਕੁੜ੍ਹੇ
ਹੁਣ ਤੰ ਗਾਂਧੀ ਆਲੇ ਨੋਟ ਕਮਾਉਣੇ ਐ ___xd
.
.
ਸਾਨੂੰ ਥੋਕ ਚ ਸਪਲੀਆਂ ਮਿਲ ਰਹੀਆਂ ,
ਅਸੀ 2-4 ਸਾਲ ਹੋਰ ਲਾਉਣੇ ਐ__

Odon taras punjab te aaunda e

ਜਦੋਂ ਨਬਜ਼ ਰੁੱਕੇ ਕਿਸੇ ਪੱਤੇ ਦੀ,
ਜਦੋਂ ਬਣੇ ਕਲੋਨੀ ਖੱਤੇ ਦੀ,
ਜਦੋਂ ਚੜੀ ਜਵਾਨੀ ਢੇਰ ਹੁੰਦੀ,
ਜਦੋਂ ਟੀਕਿਆ ਨਾਲ ਸ਼ੁਰੂ ਸਵੇਰ ਹੁੰਦੀ,
ਜਦੋਂ ਆਖੇ ਕਲਮ ਪਟਵਾਰੀ ਦੀ,
ਤਕਸੀਮ ਕਰਵਾ ਲਉ ਸਾਰੀ ਦੀ,
ਜਦੋ ਵੱਡਾ ਪੋਤਾ ਦਾਦੇ ਨੂੰ,
ਵਸੀਅਤ ਦੀ ਯਾਦ ਦਵਾਉਂਦਾ ਏ,
ਉਦੋ ਤਰਸ 'ਪੰਜਾਬ' ਤੇ ਆਉਦਾ ਏ.....