Main Khidauna Nahi

ਕੋਈ ਨਹੀਂ ਸਮਝਦਾ ਮੈਨੂੰ,
ਸਿਰਫ ਸਮਝਾ ਕੇ ਚਲਾ ਜਾਂਦਾ ਹੈ,
ਮੇਰੇ ਜ਼ਜ਼ਬਾਤਾਂ ਨੂੰ ਪੈਰਾਂ 'ਚ
ਰੋਲ ਕੇ ਚਲਾ ਜਾਂਦਾ ਹੈ,
ਮੇਰੇ ਅੰਦਰ ਵੀ #ਦਿਲ ਹੈ,
ਮੇਰੀਆਂ ਵੀ ਖ਼ਵਾਹਿਸ਼ਾ ਨੇ,
ਮੇਰੇ ਵੀ #ਸੁਪਨੇ ਨੇ,
ਐਵੇ ਨਾ ਸਤਾਓ ਕੋਈ ਮੈਨੂੰ,
ਮੈਂ ਕੋਈ ਖਿਡੌਣਾ ਨਹੀਂ ਆ...

Zindagi Ne Kayi Sawal

ਜ਼ਿੰਦਗੀ ਨੇ ਕਈ ਸਵਾਲ ਬਦਲ ਦਿੱਤੇ,
ਵਕਤ ਨੇ ਕਈ ਹਲਾਤ ਬਦਲ ਦਿੱਤੇ...
ਮੈ ਤਾਂ ਅੱਜ ਵੀ ਉਹੀ ਹਾਂ ਜੋ ਕੱਲ ਸੀ,
ਪਰ ਮੇਰੇ ਲਈ ਆਪਣਿਆਂ ਨੇ ਖਿਆਲ ਬਦਲ ਦਿੱਤੇ

Aaun Wale Samein Nu

ਤੁਸੀਂ ਪਿੱਛੇ ਜਾ ਕੇ ਪੁਰਾਣੇ ਸਮੇਂ
ਨੂੰ ਬਦਲ ਨਹੀਂ ਸਕਦੇ !!!

ਪਰ ਤੁਸੀਂ ਜਿੱਥੇ ਹੋ ਉੱਥੋਂ ਸ਼ੁਰੂ ਕਰਕੇ
ਆਉਣ ਵਾਲੇ ਸਮੇਂ ਨੂੰ ਬੇਹਤਰ ਬਣਾ ਸਕਦੇ ਹੋ

Akhiyan Ton Door Na

Akhiyan Ton Door Na punjabi shayari status

ਸਾਹਾਂ ਵਰਗਿਆ ਸੱਜਣਾ ਵੇ,
ਕਦੇ ਅੱਖੀਆਂ ਤੋਂ ਨਾ ਦੂਰ ਹੋਵੀਂ
ਜਿੰਨਾ ਮਰਜ਼ੀ ਹੋਵੇ ਦੁੱਖ ਭਾਵੇਂ,
ਸਾਨੂੰ ਛੱਡਣ ਲਈ ਨਾ ਮਜ਼ਬੂਰ ਹੋਵੀਂ !!!

Moonh Te Kehnde

ਜੇ ਕਹਿਣੀ ਹੁੰਦੀ ਤਾ ਮੂੰਹ ਤੇ ਕਹਿੰਦੇ
ਜਵਾਬ ਕਰਾਰਾ ਫਿਰ ਸਾਡੇ ਤੋਂ ਲੈਂਦੇ.
ਅੱਗ ਸਮਝਣ ਜੋ ਬੋਲ ਕਰ ਉੱਚੀ
ਚੁੱਪ-ਚਾਪ ਫਿਰ ਕੁਝ ਦਿਨ ਬਹਿੰਦੇ

ਸ਼ਰਮ ਹਜ੍ਹਾ ਤਾਂ ਖਾ ਗਏ ਨੇ ਸੁੱਕੀ
ਵੱਡਿਆਂ ਅੱਗੇ ਨਾ ਬੋਲਣੋ ਰਹਿੰਦੇ
ਸਾਡਾ ਸਰ ਗਿਆ ਸਰ ਹੀ ਜਾਣਾ
ਕਿਰਤ ਕਮਾਈ ਦਊਂ ਜਦ ਤਕ ਚੰਦੇ

ਮਨ ਵਿਚ ਰੱਬ ਨੂੰ ਯਾਦ ਕਰੀਦਾ
ਭਾਵੇਂ ਗਲ ਵਿਚ ਨੀ ਪਾਏ ਖੰਡੇ
ਐਸ਼ ਪਰਸਤੀ ਵਾਲੀ ਸੀਗੀ ਜਿੰਦਗੀ
ਗ਼ਮ ਕਿਸੇ ਦਾ ਅੱਜ ਪਾ ਗਿਆ ਮੰਜੇ

ਹਾਲ ਕੀ ਪੁੱਛਣਾ ਪੁੱਛਣ ਵਾਲਿਆਂ ਨੇ
ਅਗੋ ਸਗੋਂ ਵਿਖਾਵਣ ਨਿੱਤ ਹੀ ਪੰਜ਼ੇ
ਛੱਡ ਆਇਆ ਦਰਦੀ ਓਹੋ ਮੋਈ ਧਰਤੀ
ਭਾਵੇਂ ਘੁੰਮਣ ਨਿਆਣੇ ਮੇਰੇ ਪੈਰੋ ਨੰਗੇ