Jo Sada Apna Hunda Hai

ਜੋ ਸਾਡਾ ਆਪਣਾ ਹੁੰਦਾ ਹੈ,,
ਉਹ ਸਾਡਾ ਸਾਥ ਛੱਡ ਕੇ ਕਦੇ ਨਹੀਂ ਜਾਂਦਾ,
ਤੇ ਜੋ ਸਾਡਾ ਸਾਥ ਛੱਡ ਕੇ ਚਲਿਆ ਜਾਵੇ,
ਉਹ ਕਦੇ ਸਾਡਾ ਆਪਣਾ ਨਹੀਂ ਹੁੰਦਾ...

Mitha Mitha Bol Ho Gya

ਐਵੇਂ ਗੈਰਾਂ ਨਾਲ ਮਿੱਠਾ ਮਿੱਠਾ ਬੋਲ ਹੋ ਗਿਆ,
ਸਾਥੋਂ ਜਿੰਦਗੀ ਵਿੱਚ ਆਪੇ ਜਹਿਰ ਘੋਲ ਹੋ ਗਿਆ,
ਰਹੂ ਉਗਲਾਂ ਦੇ ਪੋਟਿਆਂ ਵਿੱਚੋਂ ਲਹੂ ਸਿਮਦਾ,
ਹੀਰਿਆਂ ਭੁਲੇਖੇ ਲਵ ਕੋਲੋਂ ਕੱਚ ਫਰੋਲ ਹੋ ਗਿਆ...

Dhokha Khaya E

ਕੀਹਦਾ ਕੀਹਦਾ ਹਿਸਾਬ ਰੱਖੀਏ,
ਰੰਗ ਤਾਂ ਕਈਆਂ ਨੇ ਵਿਖਾਇਆ ਏ...
ਨਾ ਭਰੋਸਾ ਕਰਿਆ ਕਰ ਵੇ ਦਿਲਾ ❤️
ਮੈਂ ਖੁਦ ਨੂੰ ਕਈ ਵਾਰ ਸਮਝਾਇਆ ਆ
ਕੀ ਕਰੀਏ ਦਿਲ ਸਾਡਾ ਵੀ ਗੱਲ ਕੋਈ ਮੰਨਦਾ ਨੀ
ਤਾਹੀਂ ਤਾਂ ਲੋਕਾਂ ਤੋਂ ਧੋਖਾ ਖਾਇਆ ਏ ☹️

Zindagi Nu Sawaal

ਮੈ ਜ਼ਿੰਦਗੀ ਨੂੰ ਇਕ ਸਵਾਲ ਪੁੱਛਿਆ :-
ਲੋਕ ਜ਼ਿੰਦਗੀ ਜਿਉਂਦੇ ਮੌਤ ਕਿਉ ਮੰਗਦੇ ਆ ?
ਜਿੰਦਗੀ ਨੇ ਪਿਆਰਾ ਜਿਹਾ ਜਵਾਬ ਦਿੱਤਾ :-
ਦੁਨੀਆ ਪਿਆਰ ਕਰਨ ਵਾਲੇ ਦੀ ਜਿਓਣ ਦੀ ਇੱਛਾ ਹੀ ਖਤਮ ਕਰ ਦਿੰਦੀ ਆ !

Par Hun Pyar Ni Haiga

ਗੱਲ ਤੇ ਅੱਜ ਵੀ ਹੋ ਜਾਂਦੀ ਏ,
ਪਰ ਗੱਲ ਤੇਰੀ ਚ ਹੁਣ ਪਿਆਰ ਨੀ ਹੈਗਾ।।
ਬੇਸ਼ੱਕ ਤੂੰ ਮੈਨੂੰ ਛੱਡਣਾ ਨੀ ਚਾਉਂਦਾ,
ਉਂਝ ਦਿਲ ਤੋਂ ਤੂੰ ਮੇਰੇ ਨਾਲ ਨੀ ਹੈਗਾ।।
ਬਹੁਤ ਗਲਤੀਆਂ ਹੋਈਆਂ ਮੈਥੋਂ,
ਪਰ ਗਲਤ ਮੈਂ ਹਰ ਵਾਰ ਨੀ ਹੈਗਾ।।
ਮੰਨਿਆ ਤੇਰਾ ਕੁਝ ਜਿਆਦਾ ਹੀ ਕਰਦਾ ਮੈਂ,
ਪਰ ਹਰ ਇੱਕ ਉੱਤੇ ਮੈਂ ਡੁੱਲ ਜਾਵਾ,
ਇੰਨਾ ਮੈਂ ਬੇਕਾਰ ਨੀ ਹੈਗਾ ।।