Surma Akh Chamkaunda E

ਸੁਰਮਾ ਅੱਖ ਚਮਕਾਉਂਦਾ ਏ
ਤਾਈਓਂ ਹਰ ਕੋਈ ਪਾਉਂਦਾ ਏ
ਤਾਈ ਬਿਮਾਰ ਪੈ ਹੈ ਜਾਂਦੀ
ਜਦ ਕੋਈ ਪ੍ਰੋਉਣਾ ਆਉਂਦਾ ਏ

ਪਾਕਿਸਤਾਨ ਅੜੀਆਂ ਹੈ ਕਰਦਾ
ਪਰ ਹਿੰਦੋਸਤਾਨ ਸਮਝੋਂਦਾ ਏ
ਨਿੱਕਾ ਕਾਕਾ ਹੈ ਖੁਸ਼ਦਿਲ ਮੇਰਾ
ਵੱਡਾ ਬਹੁਤ ਸਤਾਉਂਦਾ ਏ

ਚਰੀ ਕਰੜੀ ਨਾ ਟੋਕਾ ਕੁਤਰੇ
ਬਾਪੂ ਰੇਤੀ ਰੋਜ ਹੀ ਲਾਉਂਦਾ ਏ
ਦੁਨੀਆ ਸਟੇਸ਼ਨ ਇਕ ਬਰਾਬਰ
ਕੋਈ ਜਾਂਦਾ ਤੇ ਕੋਈ ਆਉਂਦਾ ਏ

ਸਾਰਾ ਪਿੰਡ ਹੀ ਵੇਖਣ ਆਇਆ
ਬਾਜ਼ੀਗਰ ਬਾਜ਼ੀ ਪਾਂਉਂਦਾ ਏ
ਸਾਹਿਤ ਚ ਕਈਆਂ ਪਰਚਮ ਗੱਡੇ
ਨਾ ਪਾਤਰ ਦਾ ਅੱਗੇ ਆਉਂਦਾ ਏ

ਦਿਲ ਦਾ ਦੁਖੜਾ ਲਿਖਿਆ ਜਾਵੇ
ਜਦ ਦਰਦੀ ਕਲਮ ਉਠਾਉਂਦਾ ਏ

Teacher Day Te Gift?

ਜਦੋਂ ਮੈਂ ਆਪਣੇ ਟੀਚਰ ਨੂੰ ਕਿਹਾ:-
ਟੀਚਰ ਡੇ ਤੇ ਅੱਜ ਤੁਹਾਨੂੰ ਕੀ ਗਿਫਟ ਦਿਆਂ? 🙄😌
ਟੀਚਰ:- ਬਸ ਕਿਸੇ ਨੂੰ ਦੱਸਣਾ ਨਹੀਂ,
ਮੈਂ ਤੈਨੂੰ ਪੜਾਇਆ ਹੈ 😂😂😂

Ajjkall da sanman

ਅੱਜਕੱਲ੍ਹ ਸਿਰਫ਼ ਪੈਰੀਂ ਹੱਥ
ਲਾਉਣਾ ਹੀ ਸਨਮਾਨ ਨਹੀਂ
ਕਿਸੇ ਦੇ ਆਉਣ ਤੇ ਆਪਣਾ ਮੋਬਾਇਲ
ਛੱਡ ਦੇਣਾ ਸਭ ਤੋਂ ਵੱਡਾ ਸਨਮਾਨ ਹੈ

Jazbaata Nu Samajh Sake

ਪਿਆਰ ਓਹ ਜੋ ਜਜ਼ਬਾਤਾ ਨੂੰ ਸਮਝ ਸਕੇ
ਮੁਹੱਬਤ ਓਹ ਜੋ ਅਹਿਸਾਸ ਨੂੰ ਸਮਝ ਸਕੇ ♥️
ਮਿਲ ਜਾਂਦੇ ਨੇ ਮੇਰੇ ਵਰਗੇ ਆਪਣਾ ਕਹਿਣ ਵਾਲੇ
ਪਰ ਆਪਣਾ ਓਹ ਜੋ ਬਿਨਾ ਕਹੇ ਹਰ ਬਾਤ ਨੂੰ ਸਮਝ ਸਕੇ ♥️

Ho Gayi Begani

ਵੇਚੀ ਥਾਂ ਤਾਂ ਹੋ ਜਾਏ ਬੇਗਾਨੀ
ਫੇਰ ਨਾ ਰਹਿੰਦੀ ਓ ਖਾਨਦਾਨੀ
ਹੱਥ ਚਲਾਕੀ ਕਰਨ ਲਫੰਗੇ
ਓਪਰੀ ਵੇਖ ਕੇ ਨਿਤ ਜਨਾਨੀ

ਕੀ ਵਿਕੇਗਾ ਕੀ ਮੈਂ ਬੀਜਾਂ
ਲਾਭ ਹੋਵੇ, ਨਾ ਹੋਵੇ ਹਾਨੀ
ਅੱਜ ਵੀਆਹ ਉਸਦਾ ਲੱਗੇ
ਘੋੜੀ ਚੜ੍ਹਿਆ ਪਾ ਸ਼ੇਰਵਾਨੀ

ਅਕਲਾਂ ਨੂੰ ਤਾਂ ਤਾਲੇ ਲੱਗੇ
ਚੰਗੀ ਗੱਲ ਨਾ ਚੜੇ ਜ਼ੁਬਾਨੀ
ਸਾਰੇ ਪਿੰਡੀ ਪਹਿਰੇ ਲੱਗਣ
ਚੋਰਾਂ ਤੇ ਰੱਖਣ ਲਈ ਨਿਗਰਾਨੀ

ਪਿੰਡਾਂ ਵਿਚ ਹੀ ਰਾਖ਼ਸ਼ ਵੱਸਣ
ਤੰਗ ਜਿਨ੍ਹਾਂ ਤੋਂ ਹੈ ਮਰਦਾਨੀ

ਕੇਸ ਕਟਾਕੇ ਲਾ ਲਾਏ ਚਸ਼ਮੇ
ਨਾ ਮਤੀ ਦਾਸ ਦੀ ਯਾਦ ਕੁਰਬਾਨੀ

ਮਤਲਬ ਨੂੰ ਸਭ ਹੱਥ ਮਿਲਉਂਦੇ
ਦਰਦੀ ਨਹੀਂ ਕੋਈ ਦਿਲ ਦਾ ਸਾਹਨੀ...