ਸੁਰਮਾ ਅੱਖ ਚਮਕਾਉਂਦਾ ਏ
ਤਾਈਓਂ ਹਰ ਕੋਈ ਪਾਉਂਦਾ ਏ
ਤਾਈ ਬਿਮਾਰ ਪੈ ਹੈ ਜਾਂਦੀ
ਜਦ ਕੋਈ ਪ੍ਰੋਉਣਾ ਆਉਂਦਾ ਏ
ਪਾਕਿਸਤਾਨ ਅੜੀਆਂ ਹੈ ਕਰਦਾ
ਪਰ ਹਿੰਦੋਸਤਾਨ ਸਮਝੋਂਦਾ ਏ
ਨਿੱਕਾ ਕਾਕਾ ਹੈ ਖੁਸ਼ਦਿਲ ਮੇਰਾ
ਵੱਡਾ ਬਹੁਤ ਸਤਾਉਂਦਾ ਏ
ਚਰੀ ਕਰੜੀ ਨਾ ਟੋਕਾ ਕੁਤਰੇ
ਬਾਪੂ ਰੇਤੀ ਰੋਜ ਹੀ ਲਾਉਂਦਾ ਏ
ਦੁਨੀਆ ਸਟੇਸ਼ਨ ਇਕ ਬਰਾਬਰ
ਕੋਈ ਜਾਂਦਾ ਤੇ ਕੋਈ ਆਉਂਦਾ ਏ
ਸਾਰਾ ਪਿੰਡ ਹੀ ਵੇਖਣ ਆਇਆ
ਬਾਜ਼ੀਗਰ ਬਾਜ਼ੀ ਪਾਂਉਂਦਾ ਏ
ਸਾਹਿਤ ਚ ਕਈਆਂ ਪਰਚਮ ਗੱਡੇ
ਨਾ ਪਾਤਰ ਦਾ ਅੱਗੇ ਆਉਂਦਾ ਏ
ਦਿਲ ਦਾ ਦੁਖੜਾ ਲਿਖਿਆ ਜਾਵੇ
ਜਦ ਦਰਦੀ ਕਲਮ ਉਠਾਉਂਦਾ ਏ
Status sent by: Dilraj Singh Dardi Punjabi Status
ਮਿਹਨਤ ਦੀ ਰੁੱਤ ਕਦੇ ਖਤਮ ਨਾ ਹੁੰਦੀ
ਲੱਤਾਂ ਖਿੱਚਣ ਵਾਲਿਆਂ ਦੀ ਗਿਣਤੀ ਨਾ ਹੁੰਦੀ
ਸੜ ਜਾਂਦੇ ਜੇ ਆਹ ਰੁੱਖਾਂ ਦੀ ਛਾਂ ਨਾ ਹੁੰਦੀ
ਨਵ ਮੁੱਕ ਜਾਂਦਾ ਹੁਣ ਤਕ ਕਦੋਂ ਦਾ
ਜੇ ਨਾਲ ਮਾਂ ਦੀ ਦੁਆ ਨਾ ਹੁੰਦੀ
Status sent by: Abhinav Singh Punjabi Status
ਗੈਰਾਂ ਵਿੱਚ ਆਪਣੇ ਦੇਖੇ
ਤੇ ਆਪਣਿਆਂ ਵਿੱਚ ਗੈਰ...
ਚੱਲ ਜਿਹੜਾ ਜੋ ਕਰ ਗਿਆ,
ਰੱਬ ਕਰੇ ਸਭਨਾਂ ਦੀ ਖੈਰ 🙏
Status sent by: Vehlad Punjabi Status
ਪਹਿਲਾਂ ਪੰਜ ਭਰਾ ਸੀ ਸਾਂਝੇ ਚੁੱਲ੍ਹੇ
ਅੱਜ ਦੋ ਵੀ ਅੱਡ ਕਰ ਬਹਿੰਦੇ,
ਓਥੇ ਸਾਰਾ ਪੰਜਾਬ ਕਿਵੇਂ ਇਕੱਠਾ ਹੋਵੇ
ਜਿੱਥੇ ਘਰ ਦੇ ਇਕੱਠੇ ਨਾ ਰਹਿੰਦੇ,...
Status sent by: Rajneesh Kaur Punjabi Status
ਕਿਸੇ ਮੁਲਕ ਨੂੰ ਬਰਬਾਦ ਕਰਨਾ ਹੋਵੇ,
ਤਾਂ ਲੋਕਾਂ ਨੂੰ ਧਰਮ ਦੇ ਨਾਮ ਤੇ ਲੜਾ ਦਿਓ,
ਮੁਲਕ ਆਪਣੇ ਆਪ ਬਰਬਾਦ ਹੋ ਜਾਵੇਗਾ
~Leo Tolstoy
Status sent by: Vehlad Punjabi Status