Waheguru Sabh Tera

ਵਾਹਿਗੁਰੂ ਮੈਂ ਭਿਖਾਰੀ ਤੇਰੇ ਦਰਬਾਰ ਦਾ ,
ਮੈਂ ਨਿੱਤ ਹੀ ਕੂਕਾਂ ਮਾਰ ਦਾ,
ਮੈਂ ਅੱਜ ਤੱਕ ਆਇਆ ਹਾਰ ਦਾ,
ਭੁੱਖਾ ਤੇਰੀ ਰਹਿਮਤ, ਭੁੱਖਾ ਮੈਂ ਤੇਰੇ #ਪਿਆਰ ਦਾ,
ਵਾਹਿਗੁਰੂ ਮੈਂ ਭਿਖਾਰੀ ਤੇਰੇ ਦਰਬਾਰ ਦਾ ,,,
ਮੇਰੇ #ਵਾਹਿਗੁਰੂ ਜੀ ਸਰਬਤ ਦਾ ਭਲਾ ਕਰੀਂ,
ਪਰ ਜੋ ਹੋਵੇ ਸਭ ਤੋਂ ਦੁਖੀ ਸ਼ੁਰੂ ਉਸ ਤੋਂ ਕਰੀਂ,
ਵਾਹਿਗੁਰੂ ਤੂੰ ਹੀ ਤੂੰ ਸਭ ਕੁਝ ਤੇਰਾ ਤੇਰਾ,
ਮੈਂ ਵੀ ਨਹੀਓਂ ਮੇਰਾ ਸਭ ਕੁਝ ਤੇਰਾ ਤੇਰਾ

Ikk Ardas Tere Agge

ਦੁੱਖ ਸੁੱਖ ਤਾਂ ਦਾਤਿਆ,,,
ਤੇਰੀ #ਕੁਦਰਤ ਦੇ ਅਸੂਲ ਨੇ..
ਬਸ ਇੱਕੋ #ਅਰਦਾਸ ਤੇਰੇ ਅੱਗੇ..
ਜੇ ਦੁੱਖ ਨੇ ਤਾਂ ਹਿੰਮਤ ਬਖਸ਼ੀ..
ਜੇ ਸੁੱਖ ਨੇ ਤਾਂ ਨਿਮਰਤਾ ਬਖਸ਼ੀ..

Rehmat Kar Guru

ਤੂੰ ਰਹਿਮਤ ਦਾ ਭੰਡਾਰਾ ਹੈਂ,
ਮੈਂ ਬੇਸ਼ਕ ਰਹਿਮਤ ਲਾਇਕ ਨਹੀਂ
ਪਰ ਤੇਰਾ ਦਰ ਖੜਕਾਇਆ ਹੈ,
ਕਰ ਰਹਿਮਤ ਬਖਸਣਹਾਰ ਗੁਰੂ
ਮੈਂ ਵੀ ਪੁੱਜ ਜਾਵਾਂ ਮੰਜ਼ਿਲ ‘ਤੇ,
ਕਿਤੇ ਰਹਿ ਨਾ ਜਾਵਾਂ ਵਿੱਚ ਮਝਧਾਰ ਗੁਰੂ

Maalak Tere Rang

Maalak Tere Rang spiritual status

ਮੈਂ ਨਿਮਾਣਾ ਕੀ ਜਾਣਾ
ਮਾਲਕਾ ਤੇਰਿਆਂ ਰੰਗਾਂ ਨੂੰ
ਮੇਹਰ ਕਰੀਂ ਫਲ ਲਾਵੀਂ ਦਾਤਾ
ਸਭਨਾਂ ਦੀਆਂ ਮੰਗਾਂ ਨੂੰ 🙏

Satgur di mehar

ਦੁੱਖ-ਸੁੱਖ ਦਾ ਰੌਣਾ ਕੀ ਰੋਵਾਂ,
ਇਹ ਤਾਂ #ਜ਼ਿੰਦਗੀ ਦੀ ਕੜੀ ਹੈ
ਸਦਾ ਚੜ੍ਹਦੀ ਕਲਾ ਵਿੱਚ ਰਹੀਦਾ
ਉਸ #ਸਤਿਗੁਰ ਦੀ ਮੇਹਰ ਬੜੀ ਹੈ 🙏