Vehlad Punjabi

1857
Total Status

Raundya nu varaun wala koi naa

ਬੁਲੀਆਂ ਤੋਂ ਹਾਸੇ ਖੌਣਾ ਆਦਤ ਐ ਜਗ ਦੀ, ਪਰ ਰੌਦਿਆਂ ਨੂੰ ਦੋਸਤੋ ਵਰਾਉਣ ਵਾਲਾ ਕੋਈ ਨਾ
ਪਿਠ ਪਿਛੇ ਕਰਨੀ ਬੁਰਾਈ ਆਉਦੀਂ ਸਭ ਨੂੰ, ਪਰ ਗੱਲਾਂ ਮੂੰਹ ਤੇ ਸੱਚੀਆਂ ਸੁਨਾਉਣ ਵਾਲਾ ਕੋਈ ਨਾ
ਮਾੜਾ ਕਹਿਣਾ ਕਿਸੇ ਨੂੰ ਅਸਾਨ ਬੜਾ ਹੁੰਦਾ ਐ, ਪਰ ਮਾੜਾ ਖੁਦ ਨੂੰ ਕਹਾਉਣ ਵਾਲਾ ਕੋਈ ਨਾ
ਵਸਦੇ ਘਰਾਂ ਨੂੰ ਉਜਾੜਨਾ ਕੀ ਔਖਾ ਏ, ਪਰ ਉਜੜੇ ਨੂੰ ਯਾਰੋ ਵਸਾਉਣ ਵਾਲਾ ਕੋਈ ਨਾ

Asin Aine Vi Ni Maade Jinne Tenu

ਅਸੀ ਮੰਨਦੇ ਗਰੀਬ ਤੇਰੀ ਏ ਵੀ ਗੱਲ ਮੰਨੀ,
ਨਹੀਓ ਵੇਖਣ ਨੂੰ ਸੋਹਣੇ ਤੇਰੀ ਏ ਵੀ ਗੱਲ ਮੰਨੀ,
ਤੂੰ ਵੀ ਸਾਡੀ ਇੱਕ ਮੰਨ ਪਿੱਛੇ ਜਾ ਨਾ ਜੱਗ ਦੇ,
ਅਸੀ ਐਨੈ ਵੀ ਨੀ ਮਾੜੇ ਜਿੰਨੇ ਤੈਨੂੰ ਲੱਗਦੇ……!!
ਸਾਨੂੰ ਉਹਨਾਂ ਚੋਂ ਨਾ ਗਿਣੀ ਜੋ ਨੇ ਦਿਲਾਂ ਦੇ ਵਪਾਰੀ,
ਹਰ ਪਿੰਡ ਹਰ ਸ਼ਹਿਰ ਜਿਹੜੇ ਰੱਖਦੇ ਨੇ ਯਾਰੀ,
ਓ ਨੀ ਕਿਸੇ ਦੇ ਵੀ ਹੁੰਦੇ ਲੱਗਦੇ ਨੇ ਜੋ ਸਭ ਦੇ,
ਅਸੀ ਐਨੈ ਵੀ ਨੀ ਮਾੜੇ ਜਿੰਨੇ ਤੈਨੂੰ ਲੱਗਦੇ…….!!
ਸਾਨੂੰ ਦਿਲ ਨਾਲ ਦੇਖ ਜੇ ਨੀ ਅੱਖਾਂ ਤੇ ਯਕੀਨ,
ਅੱਖਾਂ ਖਾ ਜਾਣ ਧੋਖਾ ਚਿਹਰੇ ਵੇਖ ਕੇ ਹਸੀਨ,
ਚੋਗਾ ਸਾਦਗੀ ਦਾ ਪਾਕੇ ਜੋ ਦਿਲਾਂ ਨੂੰ ਠੱਗਦੇ,
ਅਸੀ ਐਨੈ ਵੀ ਨੀ ਮਾੜੇ ਜਿੰਨੇ ਤੈਨੂੰ ਲੱਗਦੇ…..!!
ਅਸੀ ਉਹਨਾ ਲੋਕਾਂ ਵਿੱਚੋਂ ਜਿਹੜੇ ਰੱਖਦੇ ਜ਼ੁਬਾਨ,
ਤੇਰੇ ਇੱਕ ਹੀ ਇਸ਼ਰੇ ਉੱਤੇ ਦੇ ਦਿਆਂਗੇ ਜਾਨ,
ਅਸੀ ਫੇਰ ਤੈਨੂੰ ਆਖੇ ਸਾਡੇ ਜੇ ਨੀ ਲੱਭਦੇ,
ਅਸੀ ਐਨੈ ਵੀ ਨੀ ਮਾੜੇ ਜਿੰਨੇ ਤੈਨੂੰ ਲੱਗਦੇ…!!

Aina door naa hovi Sajjna

♥ ♥ ਜੇ ਤੱੜਪ ਮੇਰੀ ਤੈਨੂੰ ਖੁਸ਼ੀ ਦੇਵੇ, ਮੈਂ ਕਦੇ ਚੈਨ ਨਾ ਪਾਵਾਂ ♥ ♥
♥ ♥ ਮੇਰਾ ਦਰਦ ਜੇ ਤੈਨੂੰ ਲੱਗੇ ਚੰਗਾ, ਮੈਂ ਹੰਝੂਆਂ ਵਿੱਚ ਡੁੱਬ ਜਾਵਾਂ ♥ ♥
♥ ♥ ਮੈਨੂੰ ਤੇਰੇ ਜਿਹਾ ਕੋਈ ਨਹੀ ਮਿਲਣਾ, ਤੈਨੂੰ ਮੇਰੇ ਜਿਹੇ ਬਥੇਰੇ ♥ ♥
♥ ♥ ਐਨਾ ਦੂਰ ਨਾ ਹੋਵੀਂ ਸੱਜਣਾ ਕਿ ਮਰ ਜਾਈਏ ਬਿਨ ਤੇਰੇ ♥ ♥

Garib kolo pucho gujara kihnu

ਕਿਸੇ ਗਰੀਬ ਕੋਲੋਂ ਪੁੱਛੋ ਕਿ ਗੁਜ਼ਾਰਾ ਕੀਹਨੂੰ ਕਹਿੰਦੇ ਨੇ,.
ਭਾਈਆ-ਭਾਈਆ ਵਿੱਚ ਜਦ ਪੇ ਜਾਣ ਵੰਡੀਆਂ,
***ਮਾਪਿਆਂ ਨੂੰ ਪੁੱਛੋ ਕਿ ਬਟਵਾਰਾ ਕੀਹਨੂੰ ਕਹਿੰਦੇ ਨੇ,.
ਆ ਗਿਆ ਬੁਢਾਪਾ, ਨਾਲ ਹੀ ਆ ਗਈ ਹੱਥ ਵਿੱਚ ਸੋਟੀ,
***ਬਜ਼ੁਰਗਾਂ ਨੂੰ ਪੁੱਛੋ ਕਿ ਸਹਾਰਾ ਕੀਹਨੂੰ ਕਹਿੰਦੇ ਨੇ

Make a friend Who stands with you

Making millions of friends is not an achievement,
the achievement is to make a friend
Who stands with you when millions are against you..