ਪੈਸੋਂ ਵੱਲੋਂ ਤੰਗੀ ਹੋਜੇ, ਇੱਜ਼ਤ ਜੇ ਨੰਗੀ ਹੋਜੇ
ਫਸਲ ਜੇ ਚੰਗੀ ਹੋਜੇ, ਜੱਟ ਸਿੱਧਾ ਬੋਲੇ ਨਾ
ਰਕਮ ਜੇ ਖੜ੍ਹੀ ਹੋਵੇ, ਸ਼ਾਹਣੀ ਘਰੇ ਲੜੀ ਹੋਵੇ
ਗਾਹਕ ਨਾਲ ਤੜ੍ਹੀ ਹੋਵੇ, ਕਰਾੜ ਪੂਰਾ ਤੋਲੇ ਨਾ
ਕਿਸੇ ਨਾ ਖੋਰ ਹੋਵੇ, ਗਲੀ ਵਿੱਚ ਸ਼ੋਰ ਹੋਵੇ
ਚੋਰਾਂ ਦਾ ਜੇ ਜ਼ੋਰ ਹੋਵੇ, ਸੁਨਾਰ ਬੂਹਾ ਖੋਲ੍ਹੇ ਨਾ
ਮੋਹਰੀ ਜੇ ਮੱਕਾਰ ਹੋਜੇ, ਕਲਾ ਦਾ ਹੰਕਾਰ ਹੋਜੇ
ਮੀਸਣਾ ਜੇ ਯਾਰ ਹੋਜੇ, ਕਦੇ ਭੇਤ ਖੋਲ੍ਹੇ ਨਾ
ਸੰਗਾਊ ਜੇ ਨਚਾਰ ਹੋਜੇ, ਔਲਾਦ ਵਸੋ ਬਾਹਰ ਹੋਜੇ
ਜੇ ਬਾਪ ਜੁੰਮੇਵਾਰ ਹੋਜੇ, ਵਰ ਮਾੜਾ ਟੋਲੇ ਨਾ
ਬੇਦੋਸ਼ਾ ਜੇਲ੍ਹ ਬੰਦ ਹੋਜੇ, ਭਾਈਆਂ ਵਿੱਚ ਕੰਧ ਹੋਜੇ
ਜੇ #ਕਿਸਾਨ ਜਥੇਬੰਦ ਹੋਜੇ, #ਸਰਕਾਰ ਕਦੇ ਰੋਲੇ ਨਾ....
Punjabi Status
ਨਾਲੇ ਪੀਣ ਦੀ ਵਜਾਹ ਨੂੰ ਜਾਣਦੇ ਹੋ,
ਪੁੱਛਿਆ ਖਤ ਵਿੱਚ ਕਿਉਂ #ਜਨਾਬ ਪੀਦੇਂ,
ਜੀਹਨੂੰ ਪੜ ਕੇ ਤੁਸੀਂ ਹੋ ਮਤ ਦਿੰਦੇ,
ਆਪਾਂ ਘੋਲ ਕੇ ਹੈ ਉਹ #ਕਿਤਾਬ ਪੀਦੇਂ,
ਤੁਹਾਡੇ ਲੱਖ #ਇਲਜ਼ਾਮ ਨੇ ਸਿਰ ਮੱਥੇ,
ਸਾਡਾ ਇੱਕੋ ਇਲਜ਼ਾਮ ਏ ਲੱਖ ਵਰਗਾ,
ਸਾਡੇ ਜਿਗਰ ਦਾ ਤੁਸਾਂ ਹੈ ਖੂਨ ਪੀਤਾ,
ਹੋਇਆ ਕੀ ਜੇ ਅਸੀ ਹਾਂ #ਸ਼ਰਾਬ ਪੀਂਦੇ....
Punjabi Shayari Status
ਅਧਿਆਪਕ ਨੇ ਜਮਾਤ 'ਚ ਬੱਚਿਆਂ ਤੋਂ
ਇੱਕ ਪ੍ਰਸ਼ਨ ਪੁੱਛਿਆ:
.
ਅਧਿਆਪਕ :- ਮੁਰਗੀਆਂ ਦੀਆਂ ਲੱਤਾਂ
ਛੋਟੀਆਂ ਕਿਉ ਹੁੰਦੀਆਂ ਹਨ, ਦੱਸੋ ??
.
.
.
.
ਪੱਪੂ ਨੇ ਆਪਣਾ ਖਤਰਨਾਕ ਦਿਮਾਗ ਲਾ ਕੇ
ਜਵਾਬ ਦਿੱਤਾ:- ਜੀ ਜੇ ਮੁਰਗੀਆਂ ਦੀਆਂ ਲੱਤਾਂ ਲੰਬੀਆਂ ਹੋਣਗੀਆਂ,
ਤਾਂ ਆਂਡਾ ਥੱਲੇ ਡਿੱਗ ਕੇ ਟੁੱਟ ਨੀ ਜਾਊਗਾ ? :D :P
Punjabi Jokes Status
ਮੈਂ ਦੂਰੀਆ ਨੂੰ ਮਿਟਾਇਆ ਤੇ ਉਹ #ਜੁਦਾਈ ਕਰ ਗਏ__
ਕਿੰਨੇ ਮਾਸੂਮ ਸੀ ਪਰ #ਬੇਵਫਾਈ ਕਰ ਗਏ,
ਸਿਖਾ ਦਿੱਤਾ ਮੇਨੂੰ ਵੀ ਕਿਸੇ ਤੇ #ਇਤਬਾਰ ਨਾ ਕਰੀ__
ਕਿੰਨੀ #ਬੁਰਾਈ ਕਰ ਕੇ ਵੀ ਇੱਕ #ਅਛਾਈ ਕਰ ਗਏ.......
Punjabi Shayari Status