ਬਿਨਾਂ ਕਸੂਰੋਂ ਜੇਲ੍ਹਾਂ ਦੇ ਵਿਚ ਕਦੇ ਤਾੜੀ ਜਾਂਦੇ ਸੀ !
ਅੱਗਾਂ ਲਾ ਲਾ ਮਾਵਾਂ ਦੀ ਕੋਖ ਉਜਾੜੀ ਜਾਂਦੇ ਸੀ !
ਕੌਣ ਭੁਲਾਊ ਦਿਨ ਉਹ ਕਾਲੇ ਕਾਲਖ ਵਰਗੇ ਚੰਦਰੇ
ਟਾਇਰ ਪਾ ਕੇ ਗਲਾਂ ਵਿਚ ਜਦ ਪੱਗਾਂ ਸਾੜੀ ਜਾਂਦੇ ਸੀ !

ਉੱਚੇ-ਉੱਚੇ ਮਹਿਲ ਬਣਾ ਕੇ ਹੁਣ ਕਾਰਾਂ ਦੇ ਵਿਚ ਘੁੰਮਣ,
ਕਿਸੇ ਸਮੇਂ ਜੋ ਜੱਟਾਂ ਦੇ ਘਰ ਵਿਚ ਦਿਹਾੜੀ ਜਾਂਦੇ ਸੀ !
ਤੇਰੀ ਉਮਰ ਦੇ ਵਿਚ ਕਾਕਾ ਕਦੇ ਸਾਹ ਨਾ ਸਾਨੂੰ ਚੜ੍ਹਿਆ,
ਭੱਜੇ ਭੱਜੇ ਛਾਲ ਮਾਰ ਕੇ ਆਪਾਂ ਚੜ ਪਹਾੜੀ ਜਾਂਦੇ ਸੀ !

ਸਾਡੀ #ਨਫਰਤ ਸਾਨੂੰ ਤਾਂ ਦੋ ਹਿਸਿਆਂ ਦੇ ਵਿਚ ਵੰਡ ਗਈ
ਕੁੱਝ ਸਮਝ ਆਉਂਦੀ ਪਹਿਲਾ ਘਰ ਸ਼ਰੀਕੇ ਉਜਾੜੀ ਜਾਂਦੇ ਸੀ !
ਸੋਚਿਆ ਸੀ ਕੇ ਸਾਡੇ ਘਰ ਦੀ ਰੌਣਕ ਉਹ ਬਣ ਜਾਏਗੀ
ਕੋਈ ਹੋਰ ਵਿਆਹ ਕੇ ਲੈ ਗਿਆ ਜਿਹਦੇ ਪਿੱਛਾੜੀ ਜਾਂਦੇ ਸੀ !

ਪੱਕੀਆਂ ਗੋਲੀਆਂ ਖੇਡਣ ਵਾਲੇ ਅੱਜ ਕੱਚਿਆਂ ਹੱਥੋਂ ਹਰ ਗਏ
ਅੱਜ ਪਿੱਛੇ ਖਲੋਤੇ ਵੇਖੇ ਦਰਦੀ ਦੇ ਜੋ ਸਦਾ ਅਗਾੜੀ ਜਾਂਦੇ ਸੀ !

Leave a Comment