ਮਾਂ ਤਾਂ ਹੁੰਦੀ ਏ ਬੋਹੜ ਦੀ ਛਾਂ,
ਬੱਚਿਆ ਨੂੰ ਰੱਖਦੀ ਏ ਸੁੱਕੀ ਥਾਂ,
ਮਾਂ ਤਾਂ ਹੁੰਦੀ ਸਭ ਨੂੰ ਪਿਆਰੀ,
ਜੋ ਦੁਨੀਆ ਵਿੱਚ ਵਿਚਰਦਾ ਏ,
ਗੱਲ ਆਪੇ ਈ ਬਣ ਜਾਂਦੀ,
ਯਾਰੋ ਮੈ ਨਹੀ ਕੋਈ ਲਿਖਾਰੀ...

ਮੁੰਡੇ ਤਾਂ ਅੱਜ ਕੱਲ ਦੇ ਨਸ਼ਿਆਂ ਦੇ ਵਿੱਚ ਪੈ ਗਏ ਨੇ,
ਭੁੱਲ ਕੇ ਆਪਣੀ ਅਣਖ ਨੂੰ ਜਵਾਨੀ ਕਿਧਰ ਨੂੰ ਲੈ ਗਏ ਨੇ,
ਖਾਂਦੇ ਨੇ ਡੋਡੇ ਤੇ ਪੀਂਦੇ ਨੇ ਸ਼ਰਾਬ ਆਪਣੀ ਜ਼ਿੰਦਗੀ ਜਾਣ ਉਜਾੜੀ,
ਜੋ ਦੁਨੀਆ ਵਿੱਚ ਵਿਚਰਦਾ ਏ, ਗੱਲ ਆਪੇ ਈ ਬਣ ਜਾਂਦੀ...

ਵਿੱਚ ਕਾਲਜਾਂ ਦੇ ਪੜਦੇ ਨੇ, ਪੜਨ ਤਾਂ ਕੋਈ ਜਾਂਦਾ ਨਹੀ,
ਕੁੜੀਆਂ ਲਈ ਗੇਟਾਂ ਉੱਤੇ ਖੜਦੇ ਨੇ,
ਰਿਸ਼ਵਤ ਚਾੜਕੇ ਕਰਦੇ ਨੇ ਨੋਕਰੀ ਸਰਕਾਰੀ,
ਜੋ ਦੁਨੀਆ ਵਿੱਚ ਵਿਚਰਦਾ ਏ, ਗੱਲ ਆਪੇ ਈ ਬਣ ਜਾਦੀ...

ਨੇਤਾ ਤੇ ਸਾਰੇ ਕੁਰਸੀ ਪਿੱਛੇ ਲੜਦੇ ਨੇ,
ਮੈ ਏ ਕਰਦੂੰ ਮੈ ਓ ਕਰਦੂੰ ਗੱਲਾ ਹੀ ਕਰਦੇ ਨੇ,
ਵੋਟਾਂ ਲੈਣ ਲਈ ਆ ਜਾਦੇ ਨੇ ਬਣ ਕੇ ਵੱਡੇ ਭਿਖਾਰੀ,
ਜੋ ਦੁਨੀਆ ਵਿੱਚ ਵਿਚਰਦਾ ਏ, ਗੱਲ ਆਪੇ ਈ ਬਣ ਜਾਦੀ...

Leave a Comment