ਮੁੱਕਦੇ ਸਾਹਾਂ ਦੀ, ਦਰਦ ਕਹਾਣੀ, ਜਾ ਨੈਣਾਂ ਚੋਂ ਵਹਿੰਦਾ ਪਾਣੀ…..੨
ਅਗਲੇ ਸਫਰ ਲਈ ਯਾਦਾਂ ਦਾ, ਸਮਾਨ ਛੱਡ ਕੇ ਜਾਵਾਂਗੇ….
ਤੇਰੇ ਰਾਹਾਂ ਦੇ ਵਿਚ, ਪੈੜਾਂ ਦੇ ਨਿਸ਼ਾਨ ਛੱਡ ਕੇ ਜਾਵਾਂਗੇ….
ਰਾਹਾਂ ਦੇ ਵਿਚ, ਪੈੜਾਂ ਦੇ ਨਿਸ਼ਾਨ ਛੱਡ ਕੇ ਜਾਵਾਂਗੇ….
ਮੁੱਕਦੇ ਸਾਹਾਂ ਦੀ, ਦਰਦ ਕਹਾਣੀ, ਜਾ ਨੈਣਾਂ ਚੋਂ ਵਹਿੰਦਾ ਪਾਣੀ….

ਉਂਝ ਵੀ ਤਾਂ ਤੂੰ ਸਿੱਪੀ ਦੇ ਵਿਚ, ਮੋਤੀ ਵਾਂਗੂ ਰਹਿੰਦੀ ਏਂ,
ਜਾਂ ਫੇਰ ਸਾਡੇ ਨੈਣ ਬਣ ਕੇ, ਪਲਕਾਂ ਛਾਂਵੇ ਬਹਿੰਦੀ ਏਂ….
ਓ…ਉਂਝ ਵੀ ਤਾਂ ਤੂੰ ਸਿੱਪੀ ਦੇ ਵਿਚ, ਮੋਤੀ ਵਾਂਗੂ ਰਹਿੰਦੀ ਏਂ,
ਜਾਂ ਫੇਰ ਸਾਡੇ ਨੈਣ ਬਣ ਕੇ, ਪਲਕਾਂ ਛਾਂਵੇ ਬਹਿੰਦੀ ਏਂ….
ਖਵਾਬਾਂ ਦਾ ਹੁਣ ਤੇਰੇ ਲਈ…ਓ
ਖਵਾਬਾਂ ਦਾ ਹੁਣ ਤੇਰੇ ਲਈ, ਜਹਾਨ ਛੱਡ ਕੇ ਜਾਵਾਂਗੇ….
ਤੇਰੇ ਰਾਹਾਂ ਦੇ ਵਿਚ, ਪੈੜਾਂ ਦੇ ਨਿਸ਼ਾਨ ਛੱਡ ਕੇ ਜਾਵਾਂਗੇ….
ਮੁੱਕਦੇ ਸਾਹਾਂ ਦੀ, ਦਰਦ ਕਹਾਣੀ, ਜਾ ਨੈਣਾਂ ਚੋਂ ਵਹਿੰਦਾ ਪਾਣੀ….

ਸਾਡਾ ਨੀ ਕੁੱਝ ਕੋਲ ਅਸਾਡੇ, ਸਭੇ ਕੁੱਝ ਹੀ ਤੇਰਾ ਏ,
ਸ਼ਹਿਰ ਤੇਰੇ ਵਿਚ ਪਾਈਆ ਐਂਵੇ, ਰੂਹਾਂ ਵਾਲਾ ਫੇਰਾ ਏ……

ਤੇਰੇ ਗੱਲ ਲੱਗ ਰੋਵਣ ਨੂੰ ਓ…..
ਤੇਰੇ ਗੱਲ ਲੱਗ ਰੋਵਣ ਨੂੰ, ਅਰਮਾਨ ਛੱਡ ਕੇ ਜਾਵਾਂਗੇ….
ਤੇਰੇ ਰਾਹਾਂ ਦੇ ਵਿਚ, ਪੈੜਾਂ ਦੇ ਨਿਸ਼ਾਨ ਛੱਡ ਕੇ ਜਾਵਾਂਗੇ….
ਮੁੱਕਦੇ ਸਾਹਾਂ ਦੀ, ਦਰਦ ਕਹਾਣੀ, ਜਾ ਨੈਣਾਂ ਚੋਂ ਵਹਿੰਦਾ ਪਾਣੀ….

ਮੁੱਕਦੇ ਸਾਹਾਂ ਦੀ, ਦਰਦ ਕਹਾਣੀ, ਜਾ ਨੈਣਾਂ ਚੋਂ ਵਹਿੰਦਾ ਪਾਣੀ…..੨
ਅਗਲੇ ਸਫਰ ਲਈ ਯਾਦਾਂ ਦਾ, ਸਮਾਨ ਛੱਡ ਕੇ ਜਾਵਾਂਗੇ….
ਤੇਰੇ ਰਾਹਾਂ ਦੇ ਵਿਚ, ਪੈੜਾਂ ਦੇ ਨਿਸ਼ਾਨ ਛੱਡ ਕੇ ਜਾਵਾਂਗੇ….
ਰਾਹਾਂ ਦੇ ਵਿਚ, ਪੈੜਾਂ ਦੇ ਨਿਸ਼ਾਨ ਛੱਡ ਕੇ ਜਾਵਾਂਗੇ….
ਮੁੱਕਦੇ ਸਾਹਾਂ ਦੀ, ਦਰਦ ਕਹਾਣੀ, ਜਾ ਨੈਣਾਂ ਚੋਂ ਵਹਿੰਦਾ ਪਾਣੀ…

Leave a Comment