ਉਲਝਣਾ ਭਰੀ ਜ਼ਿੰਦਗੀ
ਨਹੀਂ ਚਾਹੁੰਦਾ ਮੈਂ ਅੱਗੇ ਵੱਧਣਾ ..
ਹੁੱਣ ਦਿੱਲ ਥੱਕ ਗੁਆ ਟੁੱੁਟ ਟੱੁਟ ਚੱਲਣਾ ..
ਸਾਂਹਾ ਦੇ ਪੱਲ ਮੇਰੇ ਇੱਥੇ ਹੀ ਰੋਕ ਦਿਓ ..
ਮੋੜ ਦਿਓ ਇੱਕ ਪੱਲ ਖੁਸ਼ੀ ਦਾ ਮੋੜ ਦਿਓ ..

ਕੱਚਾ ਢਾਰਾ ਹੈ ਦੌਲਤ ਸ਼ੌਹਰਤ ..
ਮੈਨੂੰ ਨੀ ਚਾਹੀਦੀ ਸਾਲਾਂ ਦੀ ਮੌਹਰਤ ..
ਹਰ ਰੋਜ ਵਾਂਗ ਫੇਰ ਦਿੱਲ ਮੇਰਾ ਤੋੜ ਦਿਓ ..
ਮੋੜ ਦਿਓ ਇੱਕ ਪਲ ਖੁਸ਼ੀ ਦਾ ਮੋੜ ਦਿਓ ..

ਨਹੀਂ ਪਤਾ ਸੀ ਮੈਨੂੰ ਫਿਕਰਾਂ ਦੀ ਪਰਿਭਾਸ਼ਾਂ ..
ਜ਼ਿੰਦਗੀ ਅਮੀਰਾਂ ਲਈ ਗਰੀਬਾਂ ਲਈ ਤਮਾਸ਼ਾ ..
ਬੱਸ ਕਰੋ ਹੋਰ ਨਾ ਗਰੀਬਾਂ ਨੂੰ ਕੋਹੜ ਦਿਓ ..
ਮੋੜ ਦਿਓ ਇੱਕ ਪਲ ਖੁਸ਼ੀ ਦਾ ਮੋੜ ਦਿਓ ..

ਸਵਰਗ ਮੈਂ ਦੇਖ ਲਿਆ ਹੁੱਣ ਨਰਕ ਹੈ ਭੋਗਣਾ ..
ਪਰ ਦਾਣਾ ਪਾਣੀ ਜ਼ਿੰਦਗੀ ‘ਚੋਂ ਪੈਣਾ ਏ ਚੁੱਕਣਾ ..
ਬੰਨ੍ਹ ਕੇ ਅੱਖਾਂ ਮੈਨੂੰ ਉੁਜਾੜ ਵੱਲ੍ਹ ਨੂੰ ਮੋੜ ਦਿਓ ..
ਮੋੜ ਦਿਓ ਇੱਕ ਪਲ ਖੁਸ਼ੀ ਦਾ ਮੋੜ ਦਿਓ ..
ਮੋੜ ਦਿਓ ਇੱਕ ਪਲ ਖੁਸ਼ੀ ਦਾ ਮੋੜ ਦਿਓ ..

Leave a Comment