ਹੁਣ ਤਾ ਖਤਰਾ ਬਣਿਆ ਰਹਿੰਦਾ ਹਰ ਪਲ ਜਾਨ ਦਾ
ਇਨਸਾਨ ਹੀ ਦੁਸ਼ਮਣ ਬਣ ਗਿਆ ਹੈ ਇਨਸਾਨ ਦਾ ,,,
ਕੀ ਲਿਖਣਾ ਇਤਿਹਾਸ ਉਸ ਨੇ ਪਿਛਲੇ ਸਮਿਆਂ ਤੇ
ਜਿੰਨਾ ਚਿਰ ਨਹੀਂ ਚੇਲਾ ਬਣਦਾ ਆਪਣੀ ਜੁਬਾਨ ਦਾ,,
ਪਹਿਲਾਂ ਚੋਰੀ ਫਿਰ ਸ਼ੀਨਾ ਜੋਰੀ ਕੰਮ ਗਵਾਂਢੀਆਂ ਦੇ.
ਜਿਵੇ ਭਾਸ਼ਣ ਦੇਵੇ ਹਰ ਨੇਤਾ ਪਾਕਿਸਤਾਨ ਦਾ ,,,
ਕੀ ਫਾਇਦਾ ਭੁੱਖੇ ਰਹਿਣ ਦਾ ਜੇ ਮਨ ਵਿਚ ਮੈਲਾਂ ਨੇ
ਕਿਉਂ ਰੱਖਣਾ ਉਪਵਾਸ ਫਿਰ ਕਰਵੇ ਤੇ ਰਮਜਾਨ ਦਾ,,,
ਹਵਾ ਚਲਦੀ ਨਸ਼ਿਆਂ ਦੀ ਨਾਰੋਏ ਤਾਂ ਸੁਕਵਾਨ ਲੱਗੀ
ਕੋਣ ਹੈ ਜੁਮੇਵਾਰ ਇਸ ਹੁੰਦੇ ਜੋਬਨ ਦੇ ਨੁਕਸਾਨ ਦਾ
ਦਾਅ ਤੇ ਲਾ ਕੇ ਸਭ ਕੁਝ ਢਿਡ ਵਕੀਲਾਂ ਦਾ ਭਰੇਆ
ਮੁਕਣ ਤੇ ਨਾ ਆਵੇ ਰੋਲਾ ਪਿੰਡ ਦੇ ਕਬਰਸਤਾਨ ਦਾ,,,
ਕਿਤੇ ਸੁਦਾਮ ਸੀ ਤੇ ਕਦੇ ਲਾਦੇਨ ਤੇ ਅੱਜ ਕਲ ਬਗਦਾਦੀ ਹੈ
ਕਿੰਨੇ ਚਿਹਰੇਆ ਵਿਚ ਢਾਲੇਆ ਚਿਹਰਾ ਰੱਬਾ ਸ਼ੈਤਾਨ ਦਾ,,,