ਇੱਕ ਇਸ਼ਕ 'ਚ ਦੂਰੀ, ਇੱਕ ਉਹਦੀ ਮਜ਼ਬੂਰੀ
ਸਾਡੀ ਉਹਦੇ ਬਿਨਾਂ ਯਾਰੋ ਜਿੰਦਗੀ ਅਧੂਰੀ
ਇੱਕ ਪੁਨਿਆ ਦੀ ਰਾਤ, ਉਹ ਪਹਿਲੀ ਮੁਲਾਕਾਤ
ਸਾਡੀ ਜਾਨ ਕੱਢ ਲੈਦੀਂ ਉਹਦੀ ਮਿੱਠੀ ਜਿਹੀ ਬਾਤ
ਦੋ ਨੈਣ ਨਸ਼ਿਆਏ ਅਸੀਂ ਫੁੱਲੇ ਨਾ ਸਮਾਏ
ਉੇਹਦੇ ਇਸ਼ਕ ਵਿੱਚ ਡੁੱਬੇ ਰੋਗ ਉਮਰਾਂ ਦੇ ਲਾਏ
ਇੱਕ ਦੂਰ ਉਹਦਾ ਘਰ ਦੂਜਾ ਦੁਨੀਆ ਦਾ ਡਰ
ਇੱਕ ਕਾਲਜੇ ਦੀ ਅੱਗ ਅਸੀਂ ਹੋ ਗਏ ਅਲੱਗ
ਉਹਦੇ ਹਾਸੇ ਦੀ ਤਰੀਫ ਯਾਰੋ ਕਰਦਾ ਏ ਜੱਗ
ਇੱਕ ਭੁੱਲੀ ਜਿਹੀ ਯਾਦ ਚੇਤੇ ਆਉਂਦੀ ਬਰਸਾਤ
ਜੱਦ ਗਲ਼ ਲੱਗ ਮਿਲੇ ਸਾਨੂੰ ਕਰ ਦੇ ਆਬ਼ਾਦ...

Leave a Comment