ਹਰ ਇੱਕ ਦੀ ਖਵਾਇਸ਼ ਪੂਰੀ ਨੀ ਹੁੰਦੀ,
ਜਿਸਮਾਂ ਦੀ ਦੂਰੀ, ਦੂਰੀ ਨੀਂ ਹੁੰਦੀ,
ਸਾਹਾਂ ਵਿਚ ਵੱਸ ਗਏ ਸੱਜਣਾਂ ਦੀ,
ਸੀਨੇ ਲੱਗਣੀ ਫੋਟੋ ਜਰੂਰੀ ਨੀ ਹੁੰਦੀ,
ਕਰਮ ਬੰਦੇ ਦੇ, ਬੰਦੇ ਨੂੰ ਮਾਰ ਦਿੰਦੇ,
ਵੱਟੀ ਸਮੇਂ ਦੀ ਕਦੇ ਵੀ ਘੂਰੀ ਨੀ ਹੁੰਦੀ,
ਪਿਆਰ ਸਮਝਣ ਵਾਲਾ ਜੇ ਦੋਸਤ ਮਿਲ ਜੇ,
ਜਾਣ ਦੇਣੀ ਇਸ਼ਕ 'ਚ ਜਰੂਰੀ ਨੀ ਹੁੰਦੀ
You May Also Like





