ਤਰਸ ਆਉਂਦਾ ਉਹਨਾਂ ਤੇ,
ਜਿਹੜੇ ਸਭ ਕੁਝ ਦੇਖਦੇ ਤੇ ਸੁਣਦੇ ਹੋਏ ਵੀ ਕਹਿੰਦੇ ਨੇ..
ਆਜ਼ਾਦੀ ਦਿਵਸ ਦੀਆਂ ਵਧਾਈਆਂ..

ਜਿੱਥੇ ਔਰਤ ਦੀ ਇੱਜਤ ਅਤੇ ਸਤਿਕਾਰ ਨਹੀਂ
ਜਿੱਥੇ ਪੜੇ-ਲਿਖਿਆਂ ਲਈ ਕੋਈ ਰੁਜਗਾਰ ਨਹੀਂ
ਜਿੱਥੇ ਕਿਸਾਨ ਫਾਹੇ ਲੈਂਦੇ,ਲੈਂਦਾ ਕੋਈ ਸਾਰ ਨਹੀ
ਜਿੱਥੇ ਨੇਤਾ ਜੀ ਦੇ ਦਿਲ 'ਚ ਕਿਸੇ ਲਈ ਪਿਆਰ ਨਹੀਂ
.............ਕੀ ਇਹ ਆਜ਼ਾਦੀ ਹੈ ??????????

ਜਿੱਥੇ ਸਚ ਦੇ ਪੈਣ ਜੁੱਤੀਆਂ,ਝੂਠ ਨੂੰ ਮਿਲਣ ਸਿਰੋਪੇ ਜੀ
ਜਿੱਥੇ ਚੋਰਾਂ ਨਾਲ ਕੁੱਤੀ ਰਲੀ ਹੋਵੇ,ਕੌਣ ਕਿਸੇ ਨੂੰ ਰੋਕੇ ਜੀ ?
ਜਿੱਥੇ ਲੋਕਾਂ ਦਾ ਖੂਨ ਚੂਸਦੇ ਹੋਣ,ਪਾਕੇ ਨੇਤਾਗਿਰੀ ਦੇ ਟੋਪੇ ਜੀ
ਜਿੱਥੇ ਚਲਦਾ ਗੁੰਡਾਰਾਜ ਹੋਵੇ, ਨਾ ਕੋਈ ਕਿਸੇ ਨੂੰ ਟੋਕੇ ਜੀ
................ਕੀ ਇਹ ਆਜ਼ਾਦੀ ਹੈ ?????????

ਅੱਖਾਂ ਖੋਲ ਕੇ ਦੇਖੋ,ਤੇ ਕੰਨਾਂ ਵਿੱਚ ਪੈਂਦੀਆਂ ਚੀਕਾਂ ਨੂੰ ਸੁਣੋ
ਜਿੱਥੇ ਬੇ-ਇਨਸਾਫੀ ਦੀ ਝੰਡੀ,ਹੁੰਦਾ ਕੋਈ ਇਨਸਾਫ਼ ਨਹੀਂ
ਜਿੱਥੇ ਜਨਤਾ ਦਾ ਦਮ ਨੱਕ ਚ,ਰਾਜੇ ਤੇ ਕੋਈ ਅਸਰ ਨਹੀਂ
ਜਿੱਥੇ ਲੁੱਟਣ ਦੇ ਵਿੱਚ ਮੰਤਰੀ ਜੀ ਵੀ, ਛੱਡਦੇ ਕੋਈ ਕਸਰ ਨਹੀਂ
............ਕੀ ਇਹ ਆਜ਼ਾਦੀ ਹੈ ???????????

Leave a Comment