ਧੀ ਪੁੱਛਦੀ ਦੱਸ ਮਾਏ ਨੀ ਕਿਉਂ ਕੁੜੀਆਂ ਨੂੰ ਕੁੱਖ ਚ ਮਾਰਦੇ ਨੇ ?
ਜੇ ਕੁੱਖ ਚ ਨਾ ਮਰੇ, ਫੇਰ ਬਲੀ ਦਾਜ ਦੀ ਦੇ ਕਿਉਂ ਅੱਗ ਚ ਸਾੜਦੇ ਨੇ
ਪੁੱਤਰਾਂ ਨੂੰ ਸਭ ਪਿਆਰ ਕਰਦੇ, ਕਿਉਂ ਧੀਆਂ ਨੂੰ ਦਿਲੋ ਵਿਸਾਰਦੇ ਨੇ
ਕਿਸੇ ਦੀ ਕੁੱਖ ਚੋ ਹੀ ਜਨਮੇ ਹੋਣੇ ਜੋ ਬਲੀ ਜੋਧੇ ਹੋਏ ਵਿਚ ਸੰਸਾਰ ਦੇ ਨੇ
ਹੋਊ ਕਲੰਕਣੀ ਕਿਉ ਇਹ ਸੋਚ ਰਖਦੇ ਸਭ ਮਾੜੀ ਸੋਚ ਨਾਲ ਮੈਨੂੰ ਨਿਹਾਰਦੇ ਨੇ
ਵੱਡਾ ਦਾਨ ਨੀ ਕੋਈ ਧੀ ਦੇਣ ਨਾਲੋ ਫੇਰ ਕਿਉ ਨਾ ਇਹ ਗੱਲ ਲੋਕ ਵਿਚਾਰਦੇ ਨੇ
ਹੋਣ ਮਾਪੇ ਓਹ ਰੱਬ ਦੇ ਪਿਆਰੇ ਬੰਦੇ ਜੋ ਜਾਨ ਧੀਆਂ ਤੋ ਵਾਰਦੇ ਨੇ
ਨਹੀਂ ਤੀਰਥਾਂ, ਮੜੀਆਂ ਜਾ ਕੇ ਉਹਨਾਂ ਦਾ ਭਲਾ ਹੋਣਾ
ਜੋ "ਪਿੰਦਰ" ਕੁੱਖ 'ਚ ਕੁੜੀਆਂ ਮਾਰਦੇ ਨੇ,
ਜੋ ਕੁੱਖ ਚ ਕੁੜੀਆਂ ਮਾਰਦੇ ਨੇ .....

Leave a Comment