ਨਵੇਂ ਸਾਲ ਦੀ ਸਾਡੇ ਵਲੋ ਸਭ ਨੂੰ ਵਧਾਈ
ਨਿੱਕੇ ਵੱਡੇ ਗਰੀਬ ਤੇ ਅਮੀਰ ਨੂੰ ਵਧਾਈ,,
ਢਹਿ ਗਿਆ ਪੰਜਾ ਅਤੇ ਫੁੱਲ ਕਮਲਾ ਗਿਆ
ਆਮ ਜਿਹੀ ਪਾਰਟੀ ਇਕ ਹੋਂਦ ਇੱਕ ਆਈ ,,

ਸੁੱਕੀ ਸੁੱਕੀ ਠੰਡ ਹਵਾ ਬੜੀ ਤੇਜ਼ ਚੱਲਦੀ,
ਉਠਨ ਨਾ ਦੇਵੇ ਹੁਣ ਮੰਜੇ ਤੋਂ ਰਜਾਈ...
ਬੜਾ ਸਸਤਾ ਰੁਪਇਆ ਤੇ ਡਾਲਰ ਹੈ ਮਹਿੰਗਾ,
ਤੋੜੀ ਜਾਵੇ ਲੱਕ ਦਿਨੋ ਦਿਨ ਮਹਿੰਗਾਈ,,

ਐਵੇਂ ਲਿਖਣ ਦੇ ਪਿੱਛੇ ਕਾਕਾ ਲੱਗੇ ਰਹੇ ਤੂੰ
ਪੈਣ ਵਾਲੇ ਕੋਠੇ ਕੁਝ ਕਰ ਲੈ ਕਮਾਈ
ਸਾਰੀ ਦੁਨੀਆ ਸੁਖੀ ਵਸੇ ਹੱਸੇ ਤੇ ਖੇਡੇ
ਵੀਰਾਂ ਵਾਂਗ ਵੱਸਣ ਮੁਸਲਿਮ ਸਿੱਖ ਇਸਾਈ...

Leave a Comment