punjabi status

ਜੇ ਤੂੰ ਛੱਡ ਕੇ ਨਾ ਜਾਂਦੀ ਕੁੱਝ ਸਾਲਾਂ ਤੱਕ
ਸਾਡਾ ਵਿਆਹ ਹੁੰਦਾ,..
ਚਾਰ ਲਾਵਾਂ ਲੈਂਦੇ ਆਪਾਂ ਵੀ .........??
.
ਦੋਨਾਂ ਦੇ ਹੱਥੀਂ ਕੜਾਹ ਹੁੰਦਾ,
ਤੂੰ ਪਿੰਨੀ ਬਣਾ ਛੁਪਾ ਲੈਂਦੀ
ਤੈਥੋਂ ਤੱਤਾ ਤੱਤਾ ਨਾ ਖਾਹ ਹੁੰਦਾ,..
.
ਘਰ ਆ ਦੁੱਧ ਦਾ ਗਲਾਸ ਫੜਦੇ
ਜੂਠਾ ਪੀਣ ਦਾ ਕਿੰਨਾ ਮਜ਼ਾ ਹੁੰਦਾ,..
ਤੂੰ ਡਰਕੇ ਗਲ ਨਾਲ ਲੱਗ ਜਾਂਦੀ
ਕਿਸੇ ਛੱਡਿਆ ਪਟਾਕਾ ਠਾਹ ਹੁੰਦਾ,..
.
ਫ਼ਿਰ ਅਸੀਂ ਵੀ ਭੰਗੜੇ ਪਾਉਣੇ ਸੀ
ਟਿੰਕੂ ਮਿੰਕੂ ਦਾ ਸਾਨੂੰ ਚਾਅ ਹੁੰਦਾ,..
ਅਸੀਂ ਉਠ ਉਠ ਲੰਗੋਟ ਬਦਲਦੇ ਜਵਾਕਾਂ ਦੇ
ਰਾਤ ਨੂੰ ਕੀਤਾ ਸਤਾ ਹੁੰਦਾ,,,
,
ਤੂੰ ਕਹਿੰਦੀ ਸੁਣਦੇ ਹੋ ਜੀ ਆਇਓ ਜ਼ਰਾ
ਛੋਟੇ ਦੇ ਮੈਥੋਂ ਨੀਂ ਕੱਛਾ ਚੜਾ ਹੁੰਦਾ,,..
ਤੂੰ ਸਿਨਮੇਪੱਲੇਕਸ ਨਾਲ ਮੰਨ ਜਾਂਦੀ
ਬਹਾਨਾ ਘੜਦੀ ਦੂਰ ਨੀਂ ਜਾ ਹੁੰਦਾ,..
.
ਟਿੰਕੂ ਤੋਂ ਓਹਲਾ ਕਰ ਪਾਰੀ ਕਰ ਲੈਂਦੇ
ਫ਼ਿਲਮ ਦੌਰਾਨ ਲੱਗਾ ਜਦ ਵੀ ਦਾਅ ਹੁੰਦਾ,...
ਤੇਰੇ ਪੇਕਿਆਂ ਵੱਲ ਵੀ ਜਾਇਆ ਕਰਦੇ
ਮੇਰੀ ਸੱਸ ਦਾ ਔਖਾ ਜਦ ਸਾਹ ਹੁੰਦਾ,..
.
ਮੈਂ ਕੋਲੋਂ ਖਾਣ ਨੂੰ ਪਨੀਰ ਪਕੋੜਾ ਲੈ ਜਾਂਦਾ
ਬਣਾਇਆ ਓਹਨਾਂ ਸਿਰਫ਼ ਘਾਹ ਹੁੰਦਾ,
ਫ਼ਿਰ ਬੁੱਢੀ ਹੋਈ ਦੇ ਤੇਰੇ ਹੱਥ ਕੰਬਦੇ
ਪਾਣੀ ਫੁਲਕਾ ਨਾ ਤੈਥੋਂ ਖਾਹ ਹੁੰਦਾ,..
.
ਮੈਂ ਆ ਕੋਲ ਭੁੰਜੇ ਡੇਰੇ ਲਾਉਣੇ ਸੀ
ਮੰਜਾ ਮੁੰਜਾ ਸਾਥੋਂ ਵੀ ਨਾ ਡਾਹ ਹੁੰਦਾ,
ਤੂੰ ਜਵਾਨੀ ਵਾਲਾ ਗੁੱਸਾ ਕਰਿਆ..
ਕਰਦੀ ਬੁੱਢ਼ਾਪੇ ਚ ਫੜਿਆ ਗੁੱਟ ਤੇਰਾ ਖਾਮਾਖਾ ਹੁੰਦਾ,
ਮੈਂ ਫੋਕੇ ਲਲਕਾਰੇ ਮਾਰਿਆ ਕਰਨੇ ਸੀ ....
ਨਕਲੀ ਦੰਦਾਂ ਬਿਨ ਪੱਲੇ ਨਾ ਭਾਵੇਂ ਸਵਾਹ ਹੁੰਦਾ, ...
.
ਆਪਾਂ ਅਖੀਰ ਤੱਕ ਇਦਾਂ ਰਿਸ਼ਤਾ ਰੱਖਦੇ
ਜਿਵੇਂ ਤੂੰ ਮੇਰੀ ਭਗਤਣ ਤੇ ਮੈਂ ਤੇਰਾ ਖ਼ੁਦਾ ਹੁੰਦਾ,...
ਜੇ ਤੂੰ ਛੱਡ ਕੇ ਨਾ ਜਾਂਦੀ
ਕੁੱਝ ਸਾਲਾਂ ਤੱਕ ਸਾਡਾ ਵਿਆਹ ਹੁੰਦਾ...

Leave a Comment