Page - 25

Kinni Sohni ohdi soorat e

ਕਿੰਨੀ ਸੋਹਨੀ ਉਹਦੀ ਸੂਰਤ ਏ
ਲਗਦੀ ਉਹ ਸੋਨੇ ਦੀ ਮੂਰਤ ਏ
ਕਿੰਝ ਉਹਦੀ ਮੈਂ ਤਰੀਫ ਕਰਾਂ
ਉਹਦਾ ਦੂਜਾ ਨਾਂ ਹੀ ਕੁਦਰਤ ਏ
ਕਿੰਝ ਉਹਦੇ ਬਿਨਾ ਮੈਂ ਕੱਲਾ ਜੀਵਾਂ
ਬੱਸ ਇੱਕ ਉਹੀ ਮੇਰੀ ਜਰੂਰਤ ਏ

Mein Usnu Pyar Kra

ਉਹ ਜਿੰਨਾਂ ਮੈਨੂੰ ਨਫਰਤ ਕਰਦੀ ਆ.
ਮੈਂ ਓਨਾ ਈ ਉਸ ਕਮਲੀ ਨੂੰ ਪਿਆਰ ਕਰਾਂ.  <3
ਉਹਦੇ ਸੋਹਣੇ ਚਿਹਰੇ ਤੋਂ ਮੈਂ ਕੀ ਲੈਣਾ.
ਬੱਸ ਉਹਦੇ ਭੋਲੇਪਣ ਦਾ ਸਤਿਕਾਰ ਕਰਾ... <3

Kinna Pyar Ohnu Karda

ਕਿੰਨਾ ਪਿਆਰ ਮੈਂ ਉਹਨੂੰ ਕਰਦਾ ਦੱਸ ਨੀ ਸਕਦਾ
ਕਿੰਝ ਉਹਦੇ ਬਿਨਾ ਸਾਹ ਲੈ ਰਿਹਾਂ ਦੱਸ ਨੀ ਸਕਦਾ
ਰੋਗ ਕਸੂਤੇ ਲੱਗ ਗਏ ਆ, ਦਰਦ ਸਹਿ ਨੀ ਸਕਦਾ
ਮੇਰੀਏ ਜਾਨੇ ਰੱਖ ਭਰੋਸਾ ਮੇਰੇ ਪਿਆਰ ਤੇ,
ਭਾਵੇਂ ਲੱਖ ਦੁੱਖ ਆਉਣ ਵੱਖ ਤੇਰੇ ਤੋਂ ਹੋ ਨੀ ਸਕਦਾ....

Tainu Aina Pyar Mein Kra

ਸੱਜਣਾਂ ਐਨਾ ਤੈਨੂੰ ਪਿਆਰ ਮੈਂ ਕਰਾਂ
ਤੇਰੇ ਮੁੱਖ ਤੋ ਇੱਕ ਪਲ ਵੀ ਅੱਖਾਂ ਪਰਾਂ ਨਾ ਕਰਾਂ
ਤੈਨੂੰ ਰੱਬ ਦੀ ਥਾਂ ਤੇ ਰੱਖਿਆ ਹਾਣੀਆ
ਤੈਨੂੰ ਹਮੇਸ਼ਾ ਆਪਣੇ ਸਾਹਮਣੇ ਹੈ ਵੇਖਿਆ ਹਾਣੀਆ
ਬੱਸ ਇੱਕ ਵਾਰ ਤੂੰ ਹਾਮੀ ਤਾਂ ਭਰ
ਫੇਰ ਨਾ ਇਸ ਜ਼ਾਲਿਮ ਦੁਨੀਆ ਤੋਂ ਮੈਂ ਡਰਾਂ
ਸੱਜਣਾਂ ਐਨਾ ਤੈਨੂੰ ਪਿਆਰ ਮੈਂ ਕਰਾਂ <3
ਤੇਰੇ ਮੁੱਖ ਤੋ ਇੱਕ ਪਲ ਵੀ ਅੱਖਾਂ ਪਰਾਂ ਨਾ ਕਰਾਂ
ਜਿੰਨੇ ਵੀ ਤੇਰੇ ਦੁੱਖ ਹਾਣੀਆ,
ਮੇਂ ਆਪਣੇ ਸੀਨੇ ਲਵਾਂ ਹਾਣੀਆ ,
ਜੋ ਵੀ ਸਜ਼ਾ ਤੂੰ ਮੈਨੂੰ ਦੇਵੇਂ ਹਾਣੀਆ,
ਸਾਰੀ ਸਜ਼ਾਵਾ ਹੱਸ ਕੇ ਮੈ ਜ਼ਰਾ ਹਾਣੀਆ
ਤੂੰ ਹੈ ਸਾਰਿਆਂ ਨਾਲੋਂ ਪਿਆਰਾ,
ਤੇਰੀਆਂ ਉਮੀਦਾਂ ਤੇ ਉੱਤਰਾਂ ਮੈਂ ਖਰਾ
ਸੱਜਣਾਂ ਐਨਾ ਤੈਨੂੰ ਪਿਆਰ ਮੈਂ ਕਰਾਂ <3
ਤੇਰੇ ਮੁੱਖ ਤੋ ਇੱਕ ਪਲ ਵੀ ਅੱਖਾਂ ਪਰਾਂ ਨਾ ਕਰਾਂ
ਤੇਰੇ ਬਿਨਾ ਹੋਣਾ ਨਹੀ ਗੁਜ਼ਾਰਾ
ਤੈਨੂੰ ਖੋਣ ਦੇ ਡਰ ਤੋ ਮੈ ਨਿੱਤ ਡਰਾਂ
ਹੋਈਂ ਨਾ ਮੈਥੋਂ ਤੂੰ ਦੂਰ ਹਾਣੀਆ
ਮੈਨੂੰ ਹਮੇਸ਼ਾ ਪਿਆਰ ਆਵੇ ਤੇਰਾ ਹਾਣੀਆ
ਤੇਰੇ ਲਈ ਪਲ ਪਲ ਮੈ ਮਰਾਂ
ਸੱਜਣਾਂ ਐਨਾ ਤੈਨੂੰ ਪਿਆਰ ਮੈਂ ਕਰਾਂ
ਤੇਰੇ ਮੁੱਖ ਤੋ ਇੱਕ ਪਲ ਵੀ ਅੱਖਾਂ ਪਰਾਂ ਨਾ ਕਰਾਂ <3

Dil ton chahun wale nahi milde

ਫੁੱਲ ਕਦੇ ਦੋ ਵਾਰ ਨਹੀਂ ਖਿਲਦੇ,
ਜਨਮ ਕਦੇ ਦੋ ਵਾਰ ਨਹੀਂ ਮਿਲਦੇ,
ਉਝ ਤੇ ਮਿਲਣ ਨੂੰ ਹਜ਼ਾਰਾਂ ਮਿਲ ਜਾਣਗੇ,
ਪਰ ਦਿਲ ਤੋਂ ਚਾਹੁਣ ਵਾਲੇ ਵਾਰ-ਵਾਰ ਨੀ ਮਿਲਦੇ <3