Page - 108

Chad Ke Kise Nu Jaya Ni Karde

ਦਿਲ ਦੇ ਜਖ਼ਮ ਕਿਸੇ ਦੇ ਇੰਝ ਦੁਖਾਇਆ ਨੀ ਕਰਦੇ,
ਆ ਕੇ ਕਿਸੇ ਦੇ ਦਿਲ ਵਿੱਚੋ ਇੰਝ ਜਾਇਆ ਨੀ ਕਰਦੇ,
ਤੇਰੇ ਇੰਤਜ਼ਾਰ 'ਚ ਨਜ਼ਰਾਂ ਵਿਛਾਈਆਂ ਨੇ ਅਸੀਂ ਯਾਰਾ,
ਰਾਹ ਵਿੱਚ ਛੱਡ ਕੇ ਕਿਸੇ ਨੂੰ ਇੰਜ ਜਾਇਆ ਨੀ ਕਰਦੇ...

Bewafa Keha Tan Bura Mann Gye

ਬੇਵਫ਼ਾ ਕਹਿ ਕੇ ਬੁਲਾਇਆ ਤਾਂ ਬੁਰਾ ਮੰਨ ਗਏ,
ਸਾਹਮਣੇ ਸ਼ੀਸ਼ਾ ਦਿਖਾਇਆ ਤਾਂ ਬੁਰਾ ਮੰਨ ਗਏ,
ਉਹਨਾਂ ਦੀ ਹਰ ਰਾਤ ਲੰਘਦੀ ਏ ਦੀਵਾਲੀ ਵਾਂਗ,
ਅਸੀਂ ਇੱਕ ਦੀਵਾ ਜਲਾਇਆ ਤਾਂ ਬੁਰਾ ਮੰਨ ਗਏ...

Asin ajj vi chete avange

Sajjna tur jana apni zindagi val
asi mout di udeek wich hovange
oh nvi shuruat layi jagage
asin nvi shuruat layi sovage
oh khusiya la k ave gi
asi gam de ke jva ge
vishvas aa menu uhna sajna te
oh yaad hamesha rakhnge
kyon ki asin ajj vi chete avange
kall vi chete avange.. ;-(
 

Tere Naal Guzare Din Ni Bhullne

ਦਿਲ ਵਿੱਚੋ ਕੱਢ ਸਾਨੂੰ ਕੀਤਾ ਬੜੀ ਦੂਰ ਨੀ,
ਇੱਕ ਨਾ ਇੱਕ ਦਿਨ ਤੂੰ ਆਵੇਂਗੀ ਜਰੂਰ ਨੀ.
ਕੱਟ ਲੈਣੀ ਜਿੰਦ ਤੇਰੀ ਯਾਦ ਦੇ ਸਹਾਰੇ ਨੀ,
ਭੁੱਲਣੇ ਨੀ ਦਿਨ ਤੇਰੇ ਨਾਲ ਜੋ ਗੁਜਾਰੇ ਨੀ...

ਮੋੜ ਦਿੱਤਾ ਪਿਆਰ ਵਾਲਾ ਸਾਡਾ ਪਹਿਲਾ ਖ਼ਤ ਨੀ,
ਉਦੋਂ ਕਾਹਤੋ ਪੂਰਦੀ ਹੁੰਦੀ ਸੀ ਮੇਰਾ ਪੱਖ ਨੀ,
ਤੇਰੇ ਸੀ ਉਹ ਵਾਅਦੇ ਜਾਂ ਝੂਠੇ ਸੀ ਉਹ ਲਾਰੇ ਨੀ
ਭੁੱਲਣੇ ਨੀ ਦਿਨ ਤੇਰੇ ਨਾਲ ਜੋ ਗੁਜਾਰੇ ਨੀ...

Zindgi ch dukhan lai thaan nahin

ਵੇ ਐਵੇਂ ਛੇੜ ਨਾਂ ਤੂੰ ਹੁਣ ਇਸ ਟੁੱਟੇ ਦਿਲ ਦੀਆਂ ਤਾਰਾਂ ਨੂੰ
ਆਰਾਮ ਕਿਥੋਂ ਆਉਣਾ ਹੁਣ ਸਾਨੂੰ ਇਸ਼ਕ਼ ਬਿਮਾਰਾਂ ਨੂੰ
ਡੁੱਬੇ ਬੈਠੇ ਅਧ ਵਿਚਕਾਰ ਕੋਈ ਮਿਲਿਆ ਮਲਾਹ ਨਹੀ
ਵੇ ਕਮਲੀ ਪ੍ਰੀਤ ਦੀ ਜਿੰਦਗੀ 'ਚ ਹੋਰ ਦੁਖਾਂ ਲਈ ਥਾਂ ਨਹੀਂ