Dharam Singh Cheema

107
Total Status

Asin At the spot karde haan

ਜਦੋਂ ਵੀ ਲਿਖਦੇ ਹਾਂ ਅਸੀਂ ਚਿੱਬ ਕੱਢਦੇ ਹਾਂ,✔
ਹਲਕਾ ਫੁਲਕਾ ਸਾਡੇ ਤੋਂ ਉਲੀਕਿਆਂ ਨੀ ਜਾਂਦਾ,✔
ਜੋ ਵੀ ਕਰਨਾਂ ਏ At the spot ਕਰਦੇ ਹਾਂ,✔
ਸਾਡੇ ਤੋਂ ਆਉਣ ਵਾਲਾ #Time ਉਡੀਕਿਆਂ ਨੀ ਜਾਂਦਾ ✔

O Bewafa Tu vi Dhokha Khavengi

ਤੈਨੂੰ ਰੋਜ਼ ਉਡੀਕਦੇ ਹਾਂ ਬਹਿਕੇ ਵਿੱਚ ਸ਼ਮਸ਼ਾਨਾਂ ਦੇ,
ਓ ਬੇਵਫਾ ਇੱਕ ਨਾਂ ਇੱਕ ਦਿਨ ਤੂੰ ਵੀ ਏਥੇ ਆਵੇਗੀ।
ਜਿਹੜੀ ਜਵਾਨੀ ਦਾ ਕਰਦੀ ਹੱਦੋ ਵੱਧ ਗੁਮਾਣ ਨਾਰੇ,
ਕੁਝ ਟਾਇਮ ਦੀ ਪਰਾਉਣੀ ਪਲਾਂ ਵਿੱਚ ਢਲ ਜਾਵੇਗੀ।
ਸਾਡੇ ਨਾਲ ਧੋਖਾ ਕਰਕੇ ਨਾ ਕਰ ਹੰਕਾਰ ਹਾਣ ਦੀਏ,
ਲੰਘਾਉਂਦਾ ਨੀ ਕੋਈ ਤੈਨੂੰ ਪਾਰ ਤੂੰ ਵੀ #ਧੋਖਾ ਖਾਵੇਗੀ।

Jism Dekh Pyar Nibhaya Nahi Janda

ਰੰਗ ਬਿਰੰਗੇ ਫੁੱਲ ਨੇ ਦੁਨੀਆਂ ਤੇ, ਹਰ ਨਾਲ ਦਿਲ ਪਰਚਾਇਆ ਨੀ ਜਾਂਦਾ
ਬੱਸ ਹੱਥ ਮਿਲਾ ਕੇ ਹੀ ਕਿਸੇ ਦੇ ਨਾਲ, ਉਹਨੂੰ ਯਾਰ ਬਣਾਇਆ ਨੀ ਜਾਂਦਾ
ਜਿੰਨਾਂ ਦੀ ਯਾਰੀ ਹੋਵੇ ਕੰਡਿਆਂ ਨਾਲ ਫੁੱਲਾਂ ਨਾਲ ਦਿਲ ਲਾਇਆ ਨੀ ਜਾਂਦਾ
ਰੂਹਾਂ ਦਾ ਸਾਥ ਨਿਭਦਾ ਸੋਹਣੇ ਜਿਸਮ ਦੇਖ ਪਿਆਰ ਨਿਭਾਇਆ ਨੀ ਜਾਂਦਾ

Taj Mahal Bnaun Da Ki Faida

ਦਿਲ ਵਿੱਚ ਦੀਵੇ ਪਿਆਰ ਦੇ ਜਗਾਉਣ ਦਾ ਕੋਈ ਫਾਇਦਾ ਨੀ
ਝੱਲਿਆ ਦਿਲਾ ਰਾਖ ਵਿੱਚ ਅੱਗ ਲਾਉਣ ਦਾ ਕੋਈ ਫਾਇਦਾ ਨੀ
ਤੇਰੀ ਇਸ ਬੇਵਫ਼ਾ ਦੁਨੀਆ ਚ ਕੋਈ ਮੁਮਤਾਜ਼ ਨੀ ਬਣ ਸਕਦੀ,
“ਧਰਮ“ ਲਾਸ਼ ਤੇ ਤਾਜ਼ ਮਹੱਲ ਬਣਾਉਣ ਦਾ ਕੋਈ ਫਾਇਦਾ ਨੀ

Mere hath wich hathiar aaya hunda

ਕਾਸ਼ ਰੱਬਾ ਮੇਰੇ ਹੱਥਾਂ ਵਿੱਚ ਕਲਮ ਨਹੀਂ ਹਥਿਆਰ ਆਇਆ ਹੁੰਦਾ
ਕਾਗਜ਼ ਦੀ ਹਿੱਕ ਉੱਤੇ ਨਹੀਂ ਉਨਾਂ ਦੇ ਜਿਸਮ ਤੇ ਚਲਾਇਆ ਹੁੰਦਾ
ਅੱਖਰ ਦੀ ਥਾਂ ਤੇ ਰੱਬਾ ਉਨਾਂ ਦੇ ਦਿਲ ਤੇ ਜ਼ਖ਼ਮ ਬਣਾਇਆ ਹੁੰਦਾ
ਸਿਆਹੀ ਦੀ ਥਾਂ ਸੋਹਣੀਏ ਨੀ ਉਨਾਂ ਦਾ ਖੂਨ ਤਾਂ ਬਹਾਇਆ ਹੁੰਦਾ
ਹੁਣ ਨੂੰ ਵਕਤ ਵੱਖਰਾ ਹੋਣਾ ਸੀ ਕਬਰੀਂ ਉਨਾਂ ਨੂੰ ਪਹੁੰਚਾਇਆ ਹੁੰਦਾ