ਅਜੀਬ ਰੋਗ ਦਾ ਸ਼ਿਕਾਰ ਹੋ ਚੱਲੀ ਇਹ ਬੇਨਾਮ ਜ਼ਿੰਦਗੀ,
ਰਾਤ ਨੂੰ ਉੱਠ ਉੱਠ ਮੈਂ ਕੱਲਿਆ ਬਾਤਾਂ ਪਾਉਂਦਾ ਰਹਿੰਦਾ ਹਾਂ,
ਪਤਾ ਹੈ ਉਸਨੇ ਮੁੜ ਵਾਪਸ ਕਦੇ ਨੀ ਆਉਣਾ ਜ਼ਿੰਦਗੀ ਚ,
ਫਿਰ ਵੀ ਰੋਜ ਉਸਨੂੰ ਅਵਾਜ਼ਾਂ ਮਾਰ ਬੁਲਾਉਂਦਾ ਰਹਿੰਦਾ ਹਾਂ,
ਠੋਕਰ ਮਾਰ ਸਾਡੀ ਜ਼ਿੰਦਗੀ ਨੂੰ ਸਭ ਕੁਝ ਖਿਲਾਰ ਗਈ ਓ,
ਟੁੱਟੇ ਦਿਲ ਦੇ ਟੁਕੜੇ ਇਕੱਠੇ ਕਰ ਜੋੜ ਲਾਉਂਦਾ ਰਹਿੰਦਾ ਹਾਂ :(
Status sent by: Dharam Singh Punjabi Sad Status
ਪਾਣੀ ਵਿਚ ਬਹਿ ਕੇ ਹਵਾ ਲਭਦੇ ਰਹੇ
ਇਕ ਬੇਵਫਾ ਵਿਚੋਂ ਵਫ਼ਾ ਲਭਦੇ ਰਹੇ
ਹੱਥੀਂ ਤਰਾਸ਼ਿਆ ਸੀ ਜਿਹੜਾ ਪੱਥਰ ਦਾ ਬੁੱਤ
ਉਸ ਵਿੱਚੋਂ ਖੁਦਾ ਲਭਦੇ ਰਹੇ
ਤੇ ਤਾਰ ਤਾਰ ਕੀਤਾ ਜੀਹਨੇ ਆਪਣੀ ਰੂਹ ਦਾ ਲਿਬਾਜ਼
ਉਸ ਨੰਗੇ ਬਦਨ ਵਿਚੋਂ ਹਿਆ ਲਭਦੇ ਰਹੇ...
Status sent by: Subhash Shahbaz Punjabi Sad Status
ਨਾ ਮੁੱਕੀ ਉਹਨਾਂ ਦੇ ਦਿਲ ਚੋ ਨਫ਼ਰਤ ਸਾਡੇ ਲਈ,
ਸਾਡੀ ਜ਼ਿੰਦਗੀ ਤੋਂ ਮੌਤ ਤੱਕ ਦੀ ਵਾਟ ਮੁੱਕ ਚੱਲੀ,
ਜਿਉਂਦਿਆਂ ਕੀ ਦੇਖਣਾ ਸੀ ਸਾਨੂੰ ਮਰੇ ਤੋ ਨਾ ਆਏ,
ਸੀਵਿਆਂ ਬਲਦੀ ਮੇਰੀ ਚਿਤਾ ਦੀ ਲਾਟ ਮੁੱਕ ਚੱਲੀ,
ਅਸੀ ਜੱਗ ਤੇ ਇਕੱਲੇ ਜੀ ਕੇ ਵੀ ਕੀ ਕਰਦੇ ਯਾਰੋ,
ਜਦੋ ਸੱਜ਼ਣਾਂ ਦੀ ਜ਼ਿੰਦਗੀ 'ਚ ਸਾਡੀ ਘਾਟ ਮੁੱਕ ਚੱਲੀ :(
Status sent by: Dharam Singh Punjabi Sad Status
ਚੋਰੀ ਚੋਰੀ #Status ਮੇਰੇ ਪੜ੍ਹਦੀ ਹੋਣੀ ਆਂ,
ਚਾਹੁੰਦੇ ਹੋਏ ਵੀ #Like ਕਰਨ ਤੋਂ ਡਰਦੀ ਹੋਣੀ ਆਂ,
ਕਿਸੇ ਬਹਾਨੇ ਯਾਦ ਮੇਰੀ ਤਾਂ ਆਉਂਦੀ ਹੋਵੇਗੀ,
ਫੇਰ ਓਸ ਵੇਲੇ ਨੂੰ ਚੇਤੇ ਕਰ ਪਛਤਾਉਂਦੀ ਹੋਵੇਗੀ
Chori Chori Status Mere Parhdi Honi Aan,
Chahunde Hoye Vi Like Karn Ton Dardi Honi Aan,
Kise Bahane Yaad Meri Tan Aundi Hovegi,
Fir Os Wele Nu Chete Kar Pachtaundi Hovegi
Status sent by: Mickie Punjabi Sad Status
ਇੱਕ ਅਰਸਾ ਤਾਪ ਵਿਛੋੜੇ ਦਾ ਹੰਢਾਉਣਾਂ ਜਰੂਰ ਏ,
ਰੁੱਸੇ ਹੋਏ ਸੱਜਣਾਂ ਨੂੰ ਇੱਕ ਵਾਰ ਮਨਾਉਣਾਂ ਜਰੂਰ ਏ,
ਹੋਰ ਕੁਝ ਪੱਲੇ ਰਹੇ ਨਾ ਰਹੇ ਅਪਣੇ ਯਾਰ ਤੋ ਬਿਨਾਂ,
ਇੱਕ ਵਾਰ ਵਿੱਛੜੇ ਸੱਜਣਾਂ ਨੂੰ ਮੈਂ ਪਾਉਣਾਂ ਜਰੂਰ ਏ,
ਦੂਰ ਰਹਿ ਕੇ ਤਰਸੇ ਹਾਂ ਉਸ ਤੋਂ ਜਿਸ ਪਿਆਰ ਲਈ,
ਉਹ ਪਿਆਰ ਉਹਦੇ ਦਿਲ 'ਚ ਜਗਾਉਣਾ ਜਰੂਰ ਏ,
ਕਿੰਨੀ ਨਫ਼ਰਤ ਕੀਤੀ ਉਨਾਂ ਸਾਨੂੰ ਅਸੀਂ ਦੇਖ ਲਈ,
ਸਾਨੂੰ ਪਿਆਰ ਕਿੰਨਾਂ ਉਸ ਨਾਲ ਦਿਖਾਉਣਾ ਜਰੂਰ ਏ,
ਇੱਕ ਰੀਝ “ਧਰਮ“ ਦੇ ਦਿਲ ਚ ਜੋ ਚਿਰਾਂ ਤੋ ਬਾਕੀ,
ਇੱਕ ਵਾਰ ਗਲ ਲਾ ਕੇ ਯਾਰ ਨੂੰ ਰਵਾਉਣਾ ਜਰੂਰ ਏ.. :(
Status sent by: Dharam Singh Punjabi Sad Status