ਜਿਹੜੇ ਹੱਥ ਕਦੇ ਮੇਰੇ ਗਲੇ ਦਾ ਹਾਰ ਬਣੇ,
ਸ਼ਾਇਦ ਉਨਾਂ ਹੀ ਹੱਥੋਂ ਹੋਈ ਤਬਾਹੀ ਮੇਰੀ,
ਜੋ ਰੁੱਖ ਰਾਹ ਥਾਵਾਂ ਸਬੂਤ ਮੇਰੇ ਪਿਆਰ ਦੇ,
ਖਾਮੋਸ਼ ਸਾਰੇ ਕਿਸੇ ਨਾ ਦਿੱਤੀ ਗਵਾਹੀ ਮੇਰੀ,
ਬਿਨਾਂ ਕਸੂਰੋਂ ਧੋਖ਼ੇਬਾਜ਼ ਕਹਿ ਕੇ ਦੂਰ ਹੋ ਗਏ,
ਕਿਸ ਕੋਲ ਸਾਬਿਤ ਕਰਾਂ ਮੈਂ ਬੇਗੁਨਾਹੀ ਮੇਰੀ,
ਤਕਦੀਰ ਲਿਖੀ ਮੇਰੀ ਉਸਨੇ ਜਿਸ ਲਹੂ ਨਾਲ,
ਮੁੱਕ ਚੱਲੀ ਦਿਲ ਦੇ ਲਹੂ ਦੀ ਸਿਆਹੀ ਮੇਰੀ... :(
Status sent by: Dharam Singh Punjabi Sad Status
ਬੰਦਾ ਬਾਜ਼ੀ ਜਿੱਤ ਕੇ ਵੀ ਇਸ਼ਕੇ ਦੀ ਹਾਰ ਜਾਂਦਾ,
ਜੇ ਸਾਥ ਨਾ ਹੋਵੇ ਆਖਿਰ ਸੱਚੀਆਂ ਤਕਦੀਰਾਂ ਦਾ,
ਬੰਦਾ ਤਾਂ ਲਾਉਂਦਾ ਜੋਰ ਵਥੇਰਾ ਬਾਜ਼ੀ ਜਿੱਤਣ ਲਈ,
ਪਰ ਸੱਚ ਹੋਣਾ ਹੁੰਦਾ ਮੱਥੇ ਦੀਆਂ ਚਾਰ ਲਕੀਰਾਂ ਦਾ,
ਲੱਖਾਂ ਰਾਂਝੇ ਵਿਲਕਦੇ ਦੇਖੇ ਵਿਛੋੜੇ ਵਿੱਚ ਹੀਰਾਂ ਦੇ,
ਬੁਰਾ ਹਸ਼ਰ ਹੁੰਦਾ ਰਾਂਝਿਆਂ ਤੋ ਵਿਛੜੀਆਂ ਹੀਰਾਂ ਦਾ,
ਡੁੱਲੇ ਬੇਰਾਂ ਦਾ ਕੁਝ ਨੀ ਵਿਗੜਦਾ ਜੇ ਕੋਈ ਚੁੱਕ ਲੇ,
ਫੇਰ ਕੋਈ ਨੀ ਪੁੱਛਦਾ ਹਾਲ ਬਣ ਚੱਲੇ ਫਕੀਰਾਂ ਦਾ...
Status sent by: Dharam Singh Punjabi Sad Status
ਕਦੇ ਯਾਰੀ ਯਾਰੀ ਕਰਦੇ ਸੀ ਹੁਣ #ਯਾਰ ਕੋਈ ਥਿਆਵੇ ਨਾ
ਸਭ ਰੁਝ ਗਏ ਕੰਮਾਂ ਕਾਰਾ ਚ' ਉਹ ਸਮਾਂ ਕੋਈ ਯਾਦ ਕਰਾਵੇ ਨਾ
ਕਦੇ ਮਰਨ ਲਈ ਸੀ ਤਿਆਰ ਹੁੰਦੇ ਇੱਕ ਦੂਜੇ ਤੋਂ ਯਾਰ ਪਿਆਰੇ
ਰੱਬ ਕਰੇ ਮੇਹਰ ਇਹ ਦਿਲਾਂ ਦਾ ਖੋਇਆ #ਪਿਆਰ ਮੋੜ ਲਿਆਵੇ
ਰੂਬਲ ਕਰੇ ਦੁਆਵਾਂ ਰੱਬਾ ਦੱਸ ਕਦੋ ਯਾਰ ਮਿਲਾਵੇ,
ਯਾਦਾਂ ਯਾਦਾਂ ਵਿੱਚ ਦੇਖੀ ਕਿਧਰੇ ਉਮਰ ਮੇਰੀ ਨਾ ਲੰਘ ਜਾਵੇ... :(
Status sent by: Rubal Dorahe Wala Punjabi Sad Status
ਕਹਿੰਦੇ ਹੁੰਦੇ ਸਿਆਣੇ ਹੰਝੂ ਨੇ ਨਿਸ਼ਾਨੀ ਵਫਾ ਦੀ,
ਪਰ ਉਨਾਂ ਦੇ ਸਾਰੇ ਹੰਝੂ ਖ਼ਾਰੇ ਨਿਕਲੇ...
ਜਿੰਨਾਂ ਕਸਮਾਂ ਵਾਅਦਿਆਂ ਤੇ ਸੀ ਯਕੀਨ ਸਾਨੂੰ,
ਕੱਲਾ ਕੱਲਾ ਕਰਕੇ ਸਾਰੇ ਲਾਰੇ ਨਿਕਲੇ...
ਹਰ ਇੱਕ ਥਾਂ ਖੜਾਂਗੇ ਤੇਰੇ ਨਾਲ ਚਟਾਣ ਬਣਕੇ,
ਆਖਿਰ ਝੂਠੇ ਉਨਾਂ ਦੇ ਸਹਾਰੇ ਨਿਕਲੇ...
ਇਸ਼ਕੇ ਦੀ ਖੇਡ ਦਾ ਹਸ਼ਰ ਹੋਇਆ ਮਾੜਾ ਆਖਿਰ,
ਬਾਜ਼ੀ ਉਹ ਜਿੱਤੇ ਨਿਕਲੇ ਤੇ ਅਸੀਂ ਹਾਰੇ ਨਿਕਲੇ...!!!
Status sent by: Dharam Singh Punjabi Sad Status
ਇੱਕ ਸਾਹ ਵਿੱਚ ਸਮੁੰਦਰ ਬੇਵਫਾਈਆਂ ਦਾ ਪਾਰ ਨੀ ਹੁੰਦਾ,
ਕੀਤੀ ਏ ਸੱਚੀ ਮੁੱਹਬਤ ਇੱਕੋ ਦਮ ਤੈਨੂੰ ਵਿਸਾਰ ਨੀ ਹੁੰਦਾ,
ਸਣੇ ਸੂਦ ਮੋੜਾਂਗੇ ਕਿਸ਼ਤਾਂ ਤੇਰੇ ਕੀਤੇ ਝੂਠੇ ਪਿਆਰ ਦੀਆਂ,
ਥੋਕ ਵਿੱਚ ਹੁਣ ਸਾਥੋਂ ਵੀ ਬੇਕਦਰਾ ਇਸ਼ਕ ਵਪਾਰ ਨੀ ਹੁੰਦਾ,
ਕਿੰਨੀਆ ਠੋਕਰਾਂ ਖਾਦੀਆਂ ਥਾਂ ਥਾਂ ਤੂੰ ਪੱਥਰ ਰੱਖੇ ਰਾਹਾਂ 'ਚ,
ਸਰੇਆਮ ਕਰਾਂਗੇ ਸਭ ਪਿੱਠ ਤੇ ਤੇਰੇ ਇੱਕ ਵੀ ਵਾਰ ਨੀ ਹੁੰਦਾ,
ਹਿਸਾਬ ਕਰਾਂਗੇ ਇੱਕ ਇੱਕ ਚੋਟ ਦਾ ਚਲਦੇ ਤੂੰ ਸਾਹ ਰੱਖੀਂ,
ਰੱਬ ਕਰੂ ਖੈਰ ਉਦੋ ਤੱਕ ਅਰਥੀ ਤੇ ਮੈਂ ਵੀ ਸਵਾਰ ਨੀ ਹੁੰਦਾ...
Status sent by: Dharam Singh Punjabi Sad Status