Page - 73

Bahuta maan naa kri daulat da

ਦਿਮਾਗ ਸੋਚਣ ਤੇ ਹੋ ਜਾਂਦਾਂ ਏ ਮਜਬੂਰ ,ਜੋ ਨਜ਼ਾਰਾ ਇਹ ਅੱਖ ਦੇਖੇ...
ਰੰਗ ਕੁਦਰਤ ਦੀ ਕਾਇਨਾਤ ਦੇ ਮੈਂ , ਰੱਜ ਰੱਜ ਵੱਖੋ ਵੱਖ ਦੇਖੇ...
ਮਤਲਬੀ ਯਾਰਾਂ ਨਾਲ ਵੀ ਵਾਹ ਪਿਆ ਏ ਸਾਡਾ, ਗਲ ਕਰਦੇ ਕਈ ਬਿਨਾ ਪੂਰੇ ਪੱਖ ਦੇਖੇ
ਬਹੁਤਾ ਮਾਣ ਨੀ ਕਰੀ ਦਾ ਦੌਲਤਾਂ ਸ਼ੌਹਰਤਾਂ ਦਾ, ਫਰਸ਼ੋਂ ਅਰਸ਼ ਤੇ ਜਾਂਦੇ ਹੋਏ ਲੱਖੋਂ ਕੱਖ ਦੇਖੇ.

Mariya vi sanu apne pyarean ne

ਡਰ ਸੀ ਸਾਨੂੰ ਸਮੁੰਦਰਾਂ ਦਾ..
ਡੋਬ ਦਿੱਤਾ ਸਾਨੂੰ ਕਿਨਾਰਿਆਂ ਨੇ
ਧੁੱਪ ਤੋਂ ਡਰਦਿਆਂ ਅਸੀ ਰਾਤ ਲੱਭੀ
ਜ਼ਖਮੀ ਕਰ ਦਿੱਤਾ ਸਾਨੂੰ ਤਾਰਿਆਂ ਨੇ
ਕੋਈ ਇੱਕ ਮਾਰਦਾ ਸਾਨੂੰ ਤੇ ਜਰ ਜਾਂਦਾ
ਪਰ ਸਾਨੂੰ ਮਾਰਿਆ ਵਾਰੀ ਵਾਰੀ ਸਾਰਿਆਂ ਨੇ
ਬੇਗਾਨੇ ਮਾਰਦੇ ਤਾਂ ਮਾਨਾ ਹੱਸ ਕੇ ਮਰ ਜਾਦੇ
ਪਰ ਮਾਰਿਆ ਵੀ ਸਾਨੂੰ ਆਪਣੇ ਹੀ ਪਿਆਰਿਆਂ ਨੇ

Bahane bnaa galbaat karde haan

ਬਹਾਨੇ ਬਣਾ ਕੇ ਓਹਦੇ ਨਾਲ ਗੱਲ ਬਾਤ ਕਰਦੇ ਹਾਂ...
ਹਰ ਰੋਜ਼ ਸੁਪਨੇ ਚ ਮੁਲਾਕਾਤ ਕਰਦੇ ਹਾਂ...
ਇੰਨੀ ਵਾਰ ਤਾਂ ਓਹ ਸਾਹ ਵੀ ਨਹੀ ਲੈਂਦੇ,
ਜਿੰਨੀ ਵਾਰ ਅਸੀਂ ਓਸ ਨੂੰ ਯਾਦ ਕਰਦੇ ਹਾਂ..

Aaukhi gal naa koi jahan utte

ਔਖੀ ਗੱਲ ਨਾ ਕੋਈ ਜਹਾਨ ਉੱਤੇ,
ਪਰ ਕਰਨਾ ਸਦਾ ਆਰੰਭ ਔਖਾ..
ਹੋਵੇ ਹੌਸਲਾਂ ਤਾਂ ਚੁੱਕ ਪਹਾੜ ਦੇਈਏ,
ਬਿਨਾਂ ਹੌਂਸਲੇ ਚੁੱਕਣਾ ਖੰਭ ਔਖਾ...

Pata nhi kyon jhooth bolde lokin

ਪਤਾ ਨਹੀ ਕਿੳ ਇੰਨਾ ਝੂਠ ਬੋਲਦੇ ਨੇ ਲੋਕੀ ,
ਜੋ ਕਰਦਾ ਪਿਆਰ ਉਹਨੂੰ ਕਿੳ ਰੋਲਦੇ ਨੇ ਲੋਂਕੀ ,
ਜਿੳਦੇ ਦਾ ਤਾ ਕੋਈ ਦਿੱਲ ਨਹੀ ਫਰੋਲਦਾ,
ਮਰਨ ਤੋ ਬਾਅਦ ਕਿੳ ਸਵਾਹ ਵੀ ਫਰੋਲਦੇ ਨੇ ਲੋਂਕੀ

0