Page - 3

Sun Ve Mundeya Jacket Waleya

ਸੁਣ ਵੇ ਮੁੰਡਿਆ ਜੈਕੇਟ ਵਾਲਿਆ
ਜੈਕੇਟ ਲੱਗੇ ਪਿਆਰੀ
ਇੱਕ ਦਿਲ ਕਰਦਾ ਲਾ ਲਵਾਂ ਦੋਸਤੀ
ਵੇ ਇੱਕ ਦਿਲ ਕਰਦਾ ਲਾ ਲਵਾਂ ਦੋਸਤੀ
ਇੱਕ ਦਿਲ ਕਰਦਾ ਯਾਰੀ,
ਤੇਰੀ ਜੈਕੇਟ ਨੇ ਪੱਟ ਤੀ ਕੁੜੀ ਕੁਆਰੀ,
ਵੇ ਤੇਰੀ ਜੈਕੇਟ ਨੇ...

Dil Na Kise Da Todi

ਘੋੜੀ…ਘੋੜੀ…ਘੋੜੀ..
ਰਿਸ਼ਤੇ ਪਹਿਲਾਂ ਨਾ ਜੋੜੀ..
ਜੇ ਜੋੜ ਹੀ ਲਏ ਬੰਦਿਆ..
ਫਿਰ ਮੁੱਖ ਕਦੇ ਨਾ ਮੋੜੀ..
ਦਿਲ ਦੇ ਰਿਸ਼ਤੇ ਸੱਚੇ ਹੁੰਦੇ..
ਦਿਲ ਨਾ ਕਿਸੇ ਦਾ ਤੋੜੀ..
ਬੰਦਿਆ ਦਿਲ ਕਿਸੇ ਦਾ ਨਾ ਤੋੜੀ..

Surma Akh Chamkaunda E

ਸੁਰਮਾ ਅੱਖ ਚਮਕਾਉਂਦਾ ਏ
ਤਾਈਓਂ ਹਰ ਕੋਈ ਪਾਉਂਦਾ ਏ
ਤਾਈ ਬਿਮਾਰ ਪੈ ਹੈ ਜਾਂਦੀ
ਜਦ ਕੋਈ ਪ੍ਰੋਉਣਾ ਆਉਂਦਾ ਏ

ਪਾਕਿਸਤਾਨ ਅੜੀਆਂ ਹੈ ਕਰਦਾ
ਪਰ ਹਿੰਦੋਸਤਾਨ ਸਮਝੋਂਦਾ ਏ
ਨਿੱਕਾ ਕਾਕਾ ਹੈ ਖੁਸ਼ਦਿਲ ਮੇਰਾ
ਵੱਡਾ ਬਹੁਤ ਸਤਾਉਂਦਾ ਏ

ਚਰੀ ਕਰੜੀ ਨਾ ਟੋਕਾ ਕੁਤਰੇ
ਬਾਪੂ ਰੇਤੀ ਰੋਜ ਹੀ ਲਾਉਂਦਾ ਏ
ਦੁਨੀਆ ਸਟੇਸ਼ਨ ਇਕ ਬਰਾਬਰ
ਕੋਈ ਜਾਂਦਾ ਤੇ ਕੋਈ ਆਉਂਦਾ ਏ

ਸਾਰਾ ਪਿੰਡ ਹੀ ਵੇਖਣ ਆਇਆ
ਬਾਜ਼ੀਗਰ ਬਾਜ਼ੀ ਪਾਂਉਂਦਾ ਏ
ਸਾਹਿਤ ਚ ਕਈਆਂ ਪਰਚਮ ਗੱਡੇ
ਨਾ ਪਾਤਰ ਦਾ ਅੱਗੇ ਆਉਂਦਾ ਏ

ਦਿਲ ਦਾ ਦੁਖੜਾ ਲਿਖਿਆ ਜਾਵੇ
ਜਦ ਦਰਦੀ ਕਲਮ ਉਠਾਉਂਦਾ ਏ

Teacher Day Te Gift?

ਜਦੋਂ ਮੈਂ ਆਪਣੇ ਟੀਚਰ ਨੂੰ ਕਿਹਾ:-
ਟੀਚਰ ਡੇ ਤੇ ਅੱਜ ਤੁਹਾਨੂੰ ਕੀ ਗਿਫਟ ਦਿਆਂ? 🙄😌
ਟੀਚਰ:- ਬਸ ਕਿਸੇ ਨੂੰ ਦੱਸਣਾ ਨਹੀਂ,
ਮੈਂ ਤੈਨੂੰ ਪੜਾਇਆ ਹੈ 😂😂😂

Ajjkall da sanman

ਅੱਜਕੱਲ੍ਹ ਸਿਰਫ਼ ਪੈਰੀਂ ਹੱਥ
ਲਾਉਣਾ ਹੀ ਸਨਮਾਨ ਨਹੀਂ
ਕਿਸੇ ਦੇ ਆਉਣ ਤੇ ਆਪਣਾ ਮੋਬਾਇਲ
ਛੱਡ ਦੇਣਾ ਸਭ ਤੋਂ ਵੱਡਾ ਸਨਮਾਨ ਹੈ