Page - 2

Tasveer Teri Dil Wich

ਸਾਨੂੰ ਲੋੜ੍ਹ ਤੇਰੀ ਹੈ ਕਿੰਨੀ ਅਸੀਂ ਦੱਸ ਦੇ ਨਹੀਂ,
ਸੱਚ ਜਾਨੀ ਤੇਰੇ ਬਿਨਾ ਅਸੀਂ ਕੱਖ ਦੇ ਨਹੀਂ...
ਤਸਵੀਰ ਤੇਰੀ ਰੱਖ ਲਈ ਹੈ #ਦਿਲ ਦੇ ਵਿਚ,
ਭੁੱਲ ਕੇ ਵੀ ਕਿਸੇ ਹੋਰ ਨੂੰ ਅਸੀਂ ਤੱਕ ਦੇ ਨਹੀਂ !!!

Kamine Dost Si

ਨਾ ਕਿਸੇ ਕੁੜੀ ਦੀ ਚਾਹਤ
ਨਾ ਹੀ ਪੜ੍ਹਾਈ ਦਾ ਜਜ਼ਬਾ ਸੀ
ਬੱਸ 4 ਕਮੀਨੇ ਦੋਸਤ ਸੀ ਤੇ
ਆਖ਼ਿਰੀ ਬੈਂਚ ਤੇ ਕਬਜ਼ਾ ਸੀ

Upro Upro Karde Rahe

ਉਹ ਤਾਂ ਉਪਰੋਂ ਉਪਰੋਂ ਕਰਦੇ ਰਹੇ
ਅਸੀਂ ਐਵੇਂ ਉਹਦੇ ਤੇ ਮਰਦੇ ਰਹੇ
ਇੱਕ ਈਰਖਾ ਰੱਖ ਕੇ ਮਨ ਦੇ ਅੰਦਰ
ਸਾਡੀ ਹਾਂ ਦੇ ਵਿਚ ਹਾਂ ਵੀ ਭਰਦੇ ਰਹੇ

ਸੱਚ ਹੌਲੀ ਹੌਲੀ ਆ ਗਿਆ ਸਾਹਮਣੇ
ਖੁੱਲ ਗਿਆ ਭੇਦ ਨਾ ਹੁਣ ਪਰਦੇ ਰਹੇ
ਹੁਸ਼ਿਆਰੀ ਚਲਾਕੀ ਕਾਵਾਂ ਦੇ ਵਰਗੀ
ਸਾਥੋਂ ਜਾਣ ਬੁੱਝ ਕੇ ਉਹ ਹਰਦੇ ਰਹੇ

ਕੋਰਟ ਕਚਹਿਰੀ ਸੀ ਭਾਵੇਂ ਚੱਲਦਾ ਸਿੱਕਾ
ਹੁਣ ਬਾਹਰ ਦੇ ਰਹੇ ਨਾ ਹੀ ਘਰ ਦੇ ਰਹੇ
ਖੜੇ ਨਹਿਰ ਕਿਨਾਰੇ ਦੇ ਧੱਕਾ ਸੁੱਟ ਗਏ
ਖੁਸ਼ ਕਿਸਮਤੀ ਸੀ ਕੇ ਅਸੀਂ ਤਰਦੇ ਰਹੇ

ਗਹਿਰੇ #ਇਸ਼ਕ ਦਾ ਪਾ ਗਲ ਸਾਡੇ ਰੱਸਾ
ਸਾਨੂੰ ਚਾਰਦੇ ਰਹੇ ਤੇ ਅਸੀਂ ਚਰਦੇ ਰਹੇ
ਘੁੱਟਿਆ ਗਲ ਤੇ ਖੁਭਾਏ ਸੀਨੇ ਸੀ ਖੰਜਰ
ਹੱਸ ਹੱਸ ਦਰਦ ਉਹਦਾ ਵੀ ਜਰਦੇ ਰਹੇ

ਟੁੱਟਿਆ ਫਿਰੇ ਦਰਦੀ ਹੁਣ ਅੰਦਰੋਂ ਅੰਦਰ
ਸੋਚ ਕਿਉਂ ਬੇਈਮਾਨਾਂ ਲਈ ਅਸੀਂ ਮਰਦੇ ਰਹੇ

Karela Renamed Malai kofta

ਪਤੀ – ਅੱਜ ਖਾਣ 'ਚ ਕੀ ਬਣਾਇਆ ਆ ?
ਪਤਨੀ – ਮਲਾਈ ਕੋਪਤਾ
ਪਤੀ – ਪਰ ਇਹ ਤਾਂ ਕਰੇਲਾ ਆ
ਪਤਨੀ – ਫੈਸ਼ਨ ਚੱਲ ਰਿਹਾ ਆ ਨਾਮ ਬਦਲਣ ਦਾ
ਜਦ ਇਲਾਹਾਬਾਦ , ਪ੍ਰਯਾਗਰਾਜ ਹੋ ਸਕਦਾ
ਤੇ ਮੁਗਲਸਰਾਏ, ਦੀਨ ਦਿਆਲ ਹੋ ਸਕਦਾ
ਫਿਰ ਕਰੇਲੇ ਦਾ ਨਾਮ ਬਦਲ ਕੇ ਮਲਾਈ ਕੋਪਤਾ
ਕਿਉਂ ਨੀ ਹੋ ਸਕਦਾ ?
ਮੈਂ ਬਦਲ ਦਿੱਤਾ 😆 😛

Chalo Dawai La Devan

ਪਾਰਟੀ 'ਚ ਸੋਹਣੀ ਕੁੜੀ ਨਾਲ
ਹੱਸ ਹੱਸ ਕੇ ਗੱਲਾਂ ਕਰ ਰਹੇ
ਪਤੀ ਦੇ ਕੋਲ ਪਤਨੀ ਆਈ ਤੇ ਬੋਲੀ ,
ਚਲੋ ਘਰ ਜਾ ਕੇ
ਤੁਹਾਡੀ ਸੱਟ ਤੇ ਦਵਾਈ ਲਾ ਦੇਵਾਂ
ਪਤੀ – ਪਰ ਮੈਨੂੰ ਸੱਟ ਲੱਗੀ ਕਿੱਥੇ ਆ ?
ਪਤਨੀ – ਹਾਲੇ ਆਪਾਂ ਘਰ ਵੀ ਕਿੱਥੇ ਪਹੁੰਚੇ 😂