Sathi judaa ho jaange
ਜਦ ਵਿਆਹ ਹੋ ਜਾਣਗੇ
Wakh ਰਾਹ ਹੋ ਜਾਣਗੇ
ਅੱਜ ਨਾਲ ਨੇ ਜੋ ਸਾਥੀ ਪਿਆਰੇ
ਓਹ ਜੁਦਾ ਹੋ ਜਾਣਗੇ
ਯਾਰੀ ਜਿੰਨਾ ਦੀ ਇੱਥੇ ਟੁੱਟ ਗਈ
ਓਹ ਰਾਤਾਂ ਨੂੰ ਨਾ ਸੋਣਗੇ
ਓਏ mundeo ਥੋਨੂ kudiyan
ਤੇ kudio ਥੋਨੂ munde
passout ਹੋ ਕੇ ਬੜਾ ਯਾਦ ਆਉਣਗੇ
ਜਦ ਵਿਆਹ ਹੋ ਜਾਣਗੇ
Wakh ਰਾਹ ਹੋ ਜਾਣਗੇ
ਅੱਜ ਨਾਲ ਨੇ ਜੋ ਸਾਥੀ ਪਿਆਰੇ
ਓਹ ਜੁਦਾ ਹੋ ਜਾਣਗੇ
ਯਾਰੀ ਜਿੰਨਾ ਦੀ ਇੱਥੇ ਟੁੱਟ ਗਈ
ਓਹ ਰਾਤਾਂ ਨੂੰ ਨਾ ਸੋਣਗੇ
ਓਏ mundeo ਥੋਨੂ kudiyan
ਤੇ kudio ਥੋਨੂ munde
passout ਹੋ ਕੇ ਬੜਾ ਯਾਦ ਆਉਣਗੇ
ਝੋਲੀ ਅੱਡਿਆਂ ਜੇ ਤੂੰ ਮਿਲਦਾ ਤਾਂ ਖੈਰ ਵੀ ਪੁਆ ਲੇਂਦੇ,
ਜਾਨ ਦਿੱਤਿਆਂ ਜੇ ਮਿਲਦਾ ਤਾਂ ਜਾਨ ਵੀ ਗੁਆ ਲੇਂਦੇ...
ਪਤਾ ਨਹੀ ਕਿਹੜੀਆਂ ਨਸੀਬਾਂ ਨਾਲ ਮਿਲਣਾ ਤੂੰ...
ਨਹੀ ਤਾਂ ਨਸੀਬ ਵੀ ਰੱਬ ਕੋਲੋਂ ਲਿਖਾ ਲੈਂਦੇ...
Rabb kare sade yaar muskuraunde rehn,
Sohnia nu tadpaunde rehn,
Yara nal mehfila v launde rehn,
Kudi na fase koi gal ni,
Customer Care naal kamm chlaunde rehn....
ਮੁੱਠੀ ਵਿਚ ਰੱਖਦਾ ਕੁਝ ਬੀਜ ਸੁਪਨਿਆਂ ਦੇ,
ਉਗਾਓਣਾ ਚਾਹਵਾਂ ਡਰਦਾ ਹਾਂ ਕਿਤੇ ਬੰਜਰ ਨਾ ਹੋਵਾ…
ਮੈਂ ਅਕਸਰ ਫਿਦਾ ਹੁੰਦਿਆਂ ਦੇਖੇਆ ਲੋਕਾਂ ਨੂੰ ਪੱਥਰਾ ਤੇ ਮੂਰਤੀਆਂ ਤੇ...
ਮੈਂ ਡਰਦਾ ਕਿਤੇ ਪੱਥਰਾ ਨੂੰ ਤਰਾਸ਼ਣ ਵਾਲਾ ਖੰਜਰ ਨਾ ਹੋਵਾ
ਜੀ ਤੇ ਬਹੁਤ ਚਾਹੁੰਦਾ, ਜਜ਼ਬਾਤਾਂ ਤੋਂ ਤੰਗ ਆ ਕੇ ਕਰ ਲਵਾਂ ਖੁਦਕੁਸ਼ੀ…
ਪਰ ਡਰਦਾ ਹਾਂ ਕਿਸੇ ਮਹਿਬੂਬ ਦੀ ਮੰਜਿਲ ਨਾਂ ਹੋਵਾ.....!!
ਲਗੀ ਨਜ਼ਰ ਪੰਜਾਬ ਨੂੰ, ਏਦ੍ਹੀ ਨਜ਼ਰ ਉਤਾਰੋ।
ਲੈ ਕੇ ਮਿਰਚਾਂ ਕੌੜੀਆ, ਏਹਦੇ ਸਿਰ ਤੋਂ ਵਾਰੋ
ਸਿਰ ਤੋਂ ਵਾਰੋ, ਵਾਰ ਕੇ, ਅੱਗ ਦੇ ਵਿਚ ਸਾੜੋ
ਲੱਗੀ ਨਜ਼ਰ ਪੰਜਾਬ ਨੂੰ, ਏਦ੍ਹੀ ਨਜ਼ਰ ਉਤਾਰੋ।
ਮਿਰਚਾਂ ਜ਼ਹਿਰੋਂ ਕੌੜੀਆਂ, ਮਿਰਚਾਂ ਸਿਰ ਸੜੀਆਂ
ਕਿਧਰੋਂ ਲੈਣ ਨਾ ਜਾਣੀਆਂ, ਵਿਹੜੇ ਵਿਚ ਬੜੀਆਂ
ਪਹਿਲੀ ਭਰਵੀਂ ਫਸਲ, ਇਨਾਂ ਦੀ ਓਦੋਂ ਲੱਗੀ
ਜਦ ਆਪੇ ਪੰਜਾਬੀਆਂ, ਪੰਜਾਬੀ ਛੱਡੀ
ਤੇ ਫਿਰ ਅਗਲੀ ਫਸਲ ਦੇ, ਬੀ ਗਏ ਖਿਲਾਰੇ
ਵੱਢੇ ਗਏ ਨਿਰਦੋਸ਼ ਜਦੋਂ, ਰਾਹ ਜਾਂਦੇ ਮਾਰੇ
ਵੱਡਣ ਵਾਲੇ ਕੌਣ ਸਨ ਇਹ ਭੇਤ ਨਾ ਲੱਗਾ
ਪਰ ਬੇਦੋਸ਼ਾਂ ਖੂਨ ਤਾਂ ਪੱਗਾਂ ਸਿਰ ਲੱਗਾ
ਓਹੀ ਛਿੱਟੇ ਖੂਨ ਦੇ, ਬਣ ਗਏ ਬਹਾਨਾ
ਸਾਡੀ ਪੱਗ ਨੂੰ ਪੈ ਗਿਆ ਆਪਣਾ ਬੇਗਾਨਾ
ਜਿੱਥੋਂ ਤਕ ਛਾਂ ਤਖਤ ਦੀ ਅੱਗਾਂ ਹੀ ਅੱਗਾਂ
ਚੌਕ –ਚੁਰਾਹੇ ਸੜਦੀਆਂ ਪੱਗਾਂ ਹੀ ਪੱਗਾਂ
ਪੱਤੇ ਬੂਟੇ ਡੋਡੀਆਂ ਫੁੱਲਾਂ ਦੀਆਂ ਲੜੀਆਂ
ਸਭ ਕੁਝ ਅੱਗ ਵਿਚ ਸੜ ਗਿਆ ਮਿਰਚਾਂ ਨਾ ਸੜੀਆਂ
ਉਹ ਮਿਰਚਾਂ ਜ਼ਹਿਰੀਲੀਆਂ ਏਦੇ ਸਿਰ ਤੋਂ ਵਾਰੋ
ਸਿਰ ਤੋਂ ਵਾਰੋ ਵਾਰ ਕੇ ਅੱਗ ਦੇ ਵਿਚ ਸਾੜੋ ।
ਅੱਗ ਪਿਤਰਾਂ ਦੀ ਜੀਭ ਹੈ ਓਦੀ ਭੇਟਾ ਚਾੜ੍ਹੋ
ਉਹ ਪਿਤਰਾਂ ਦਾ ਬੀਜਿਆਂ ਬੀਤੇ ਸੰਗ ਸਾੜੋ ।
ਲੱਗੀ ਨਜ਼ਰ ਪੰਜਾਬ ਨੂੰ, ਏਦ੍ਹੀ ਨਜ਼ਰ ਉਤਾਰੋ।
ਲੈ ਕੇ ਮਿਰਚਾਂ ਕੌੜੀਆਂ ਏਦ੍ਹੇ ਸਿਰ ਤੋਂ ਵਾਰੋ...