Page - 727

Daata meher karin ardas tere agge

punjabi farmer

ਦੇਖੀਂ ਦਾਤਾ ਮਿਹਰ ਕਰੀਂ, ਅਰਦਾਸ ਇਹ ਤੇਰੇ ਅੱਗੇ ਵੇ,
ਰੋਜ਼ ਹੀ ਚੜ੍ਹ ਕੇ ਆ ਜਾਨਾ ਏਂ, ਘਟਾ ਤੋਂ ਡਰ ਪਿਆ ਲੱਗੇ ਵੇ।
ਘਰ ਆ ਲੈਣ ਦੇ ਜੱਟ ਦੇ ਦਾਣੇ, ਪਹਿਲਾਂ ਹੀ ਮਾਰ ਲਏ ਮਾਰਾਂ ਨੇ,
ਕਰਜ਼ੇ ਵਿੰਨ੍ਹਿਆ ਪੋਟਾ-ਪੋਟਾ, ਖਾ ਲਿਆ ਕੁਝ ਸਰਕਾਰਾਂ ਨੇ।
ਕਣਕ ਦਾ ਥੋੜ੍ਹਾ ਰੇਟ ਵਧਾ ਕੇ, ਚੌੜੇ ਹੋ ਹੋ ਕਰਨ ਬਿਆਨ,
ਵਿਚ ਹਜ਼ਾਰਾਂ ਖਰਚੇ ਵੱਧ ਗਏ, ਉਨ੍ਹਾਂ ਵੱਲ ਨਾ ਦੇਣ ਧਿਆਨ।
ਉਮਰੋਂ ਬੁੱਢਾ ਲੱਗੇ ਬਾਪੂ, ਬੇਬੇ ਮੇਰੀ ਪਈ ਬਿਮਾਰ,
ਤੂੜੀ ਵਾਲਾ ਢਹਿੰਦਾ ਜਾਂਦਾ, ਫੇਰ ਡੂੰਘਾਈ ਲਈ ਬੋਰ ਤਿਆਰ।
ਕੋਠੇ ਜਿੱਡੀ ਭੈਣ ਹੋ ਗਈ, ਉਸ ਦਾ ਵਿਆਹ ਵੀ ਕਰਨਾ ਹੈ,
ਆੜ੍ਹਤੀਆਂ ਤੇ ਕਰਜ਼ਾ ਬੈਂਕ ਦਾ ਏਸੇ ਵਿਚੋਂ ਭਰਨਾ ਹੈ।
ਪਿਛਲੇ ਸਾਲ ਜਦ ਗੜੇ ਪਏ ਸੀ, ਸਾਰੇ ਖੇਤ ਬਰਬਾਦ ਹੋਏ,
ਕੁਝ ਤਾਂ ਕਰ ਗਏ ਖੁਦਕੁਸ਼ੀਆਂ ਸੀ, ਪਿਛਲੇ ਜਿਊਂਦੇ ਗਏ ਮੋਏ।
ਅਮੀਰਾਂ ਦੀ ਜੇ ਖੋ ਜਏ ਕਤੂਰੀ, ਵੱਜਣ ਹੂਟਰ ਹਰ ਸੜਕ ਪਹੇ,
ਸਾਡੀਆਂ ਮੱਝਾਂ ਲੈ ਗਏ ਜਿਹੜੇ, ਅਜੇ ਤੱਕ ਨਾ ਫੜੇ ਗਏ।
ਮੰਗਤੇ, ਬਾਬੇ, ਡੇਰਿਆਂ ਵਾਲੇ, ਕਦੇ ਨਾ ਖਾਲੀ ਮੁੜਨ ਦਿੱਤੇ,
ਆਪ ਭਾਵੇਂ ਅਸੀਂ ਰਹੀਏ ਭੁੱਖੇ, ਪਰ ਭੰਡਾਰ ਨਾ ਥੁੜਨ ਦਿੱਤੇ।
ਜੇ ਤੂੰ ਨਾ ਬਖਸ਼ੇ ‘ਕੱਲਾ ਬਾਪੂ, ਧੁੱਪੇ ਫੇਰ ਨੀ ਸੜਨ ਦੇਣਾ,
ਛੱਡ ਪੜ੍ਹਾਈ ਖੇਤੀ ਲੱਗ ਜੂੰ, ਅਫਸਰ ਤੂੰ ਨੀ ਬਣਨ ਦੇਣਾ।
ਸਾਰੀ ਦੁਨੀਆ ਬਣ ਗਈ ਵੈਰੀ, ਤੂੰ ਤਾਂ ਦਾਤਾ ਇੰਝ ਨਾ ਕਰ,
ਬੱਦਲ, ਹਨੇਰੀ, ਟਾਲ ਕੇ ਰੱਖ ਲੈ, ਹੋਰ ਨੀ ਹੁੰਦਾ ਸਾਥੋਂ ਜ਼ਰ।

Propose karda par Voter Card nhi

ਇੱਕ ਦਿਨ ਓਹ ਮੈਨੂੰ ਕਹਿੰਦੀ
"ਮੈਂ ਪਰਪੋਜ ਤਾਂ ਕਰ ਦੇਵਾਂ
ਪਰ ਮੇਰੇ ਕੋਲ ਵੋਟ ਕਾਰਡ ਹੈਨੀ"
.
ਮੈਂ ਕਿਹਾ "ਤੂੰ ਮੈਨੂੰ ਪਿਆਰ ਕਰਨਾ
ਜਾਂ ਸਰਪੰਚੀ ਦੀਂ ਵੋਟਾਂ ਚੋ ਖੜਾ ਕਰਨਾ"

Main Aashak haan galti maaf karin

ਨਹੀਂ ਮੈਂ ਕੋਈ ਖਾਸ ਸੋਹਣਾ, ਜੋ ਸੁਪਨੇ ਤੇਰੇ ਚ’ ਆਂਵਾ
ਨਹੀਂ ਮੈ ਕੋਈ ਅਮੀਰ ਜਾਦਾ, ਜੋ ਤੇਰੇ ਤੇ ਪ੍ਰਭਾਵ ਪਾਵਾਂ
ਇੱਕ ਭੁੱਲਿਆ ਭਟਕਿਆ ਆਸ਼ਕ ਹਾਂ ਤੈਨੂੰ ਚਾਹੁੰਣ ਦੀ ਗਲਤੀ ਮਾਫ਼ ਕਰੀਂ
ਜੇ ਨਈਂ ਕਬੂਲ ਇਹ ਰਿਸ਼ਤਾ ਤੈਨੂੰ ਤਾਂ ਗੁਸਤਾਖੀ ਮੇਰੀ ਮਾਫ਼ ਕਰੀਂ

Je jind vaari ja sakdi sabh te

Je jind vaari ja sakdi sabh te,
Tan kalla es duniya ch rehnda kaun,
Je yaar mil jande ethe sab nu,
Tan rabb de charni ja behnda kaun,
Je sire char jandi yaari sab di,
Tan wich ishq judayi sehnda kaun....

KON KON................KON ???

Singh jhukde ni sarkar moohre

ਖੜਾ ਵੇਖ ਕੇ ਸਿੰਘ ਸਰਦਾਰ ਮੂਹਰੇ।
ਵੱਡੇ ਵੱਡੇ ਜਾਲਮ ਵੀ ਨੇ ਢੇਰ ਹੋ ਗਏ
ਸਾਡੀ ਚਮਕਦੀ ਤੇਜ ਤਲਵਾਰ ਮੂਹਰੇ।
ਅਣਖਾਂ ਨਾਲ ਜਿਊਣਾ ਸੁਭਾਅ ਸਾਡਾ
ਸਿੰਘ ਝੁਕਦੇ ਨੀ ਕਿਸੇ ਸਰਕਾਰ ਮੂਹਰੇ।
ਤਖਤਾਂ ਤਾਜਾਂ ਦਾ ਭਾਵੇ ਮਾਣ ਵੱਡਾ
ਫਿਕੇ ਪੈਦੇ ਤਾਜ ਸਾਡੀ ਦਸਤਾਰ ਮੂਹਰੇ।