Page - 844

Like karn ton darde aa

ਜਨਤਾ ਤਾਂ ਰਹਿੰਦੀ Online ਸਾਰੀ
ਪਰ ਲੁਕ-ਲੁਕ ਕੇ Postan ਪੜਦੇ ਆ,
Copy ਕਰਨ 'ਚ ਤਾਂ ਦੇਰ ਨਹੀਂ ਲਾਉਂਦੇ,
Like ਕਰਨ ਤੋਂ ਡਰਦੇ ਆ

Odon Rabb te shakk jeha penda hai

ਇੱਕ ਰੋਟੀ ਲਈ ਜਦੋਂ ਕੋਈ
ਵਿਚਾਰਾ ਗਰੀਬ ਤਰਲਾ ਜਿਹਾ ਲੈਂਦਾ ਏ,
ਉਦੋਂ ਬੰਦੇ ਦੇ ਬਣਾਏ ਹੋਏ,
ਰੱਬ ਤੇ ਸ਼ੱਕ ਜਿਹਾ ਪੈਂਦਾ ਏ !!!

Sharry Mann - Aate Di Chiri

Sharry Maan Aate di chiri

"ਆਟੇ ਦੀ ਚਿੜੀ"
ਬੇਬੇ ਕੱਲ ਬਹੁਤ ਯਾਦ ਆਈ ਮੈਨੁੰ,
ਡੱਕੇ ਤੇ ਟੰਗੀ ਤੇਰੀ ਆਟੇ ਦੀ ਚਿੜੀ
ਮੈਂ ਉਹ ਚਿੜੀ ਬਣਾਉਣੀ ਚਾਹੀ, ਪਰ ਉਹੋ ਜਿਹੀ ਕਿਂਵੇ ਬਣੇ?
ਬਹੁਤ ਕੋਸ਼ਿਸ਼ ਕੀਤੀ ਮੈਂ, ਪਰ ਮੈਥੋਂ ਆਸਟਰੇਲੀਆ ਦਾ ਨਕਸ਼ਾ ਬਣ ਗਿਆ

ਤੇ ਹੁਣ ਮੈਂ ਉਹੀ ਆਟਾ ਖਾਣਾ,
ਜਿਨਾ ਚਿਰ ਖਾ ਕੇ ਨਹੀਂ ਮੁਕਾਉਂਦਾ ਉਸ ਆਟੇ ਨੁੰ

ਪਰ ਮੇਰੇ ਮੁੜ ਆਉਣ ਤੱਕ ਬੇਬੇ,
ਇੱਕ ਚਿੜੀ ਬਣਾਉਣ ਜੋਗਾ ਆਟਾ ਗੁੰਨ ਕੇ ਰੱਖੀਂ,
ਮੈਂ ਆਕੇ ਉਹ ਚਿੜੀ ਖਾਊਗਾਂ ਜ਼ਰੂਰ,
ਡੱਕੇ ਤੇ ਟੰਗ ਕੇ....

Gurdas Maan - Dil Daulat Hai Teri Lyrics

Dil daulat hai teri jado marji kharch lavin
eh jaan gareeba di jithe marji vart lavin

kuch labhan khojan layi jis ghar nu chhad challeyan
uss ghar wich main v haan kade ghar v parat lavin
Dil daulat hai teri...

vaise tan suneya main teri pahunch khuda takk hai
kade mushkil pe jaave bande nu parakh lavin
Dil daulat hai teri...

saawan te beet gaya chad shikwa ki karna
tu maalak marji da jadon marji baras lavin
Dil daulat hai teri...

shamshaan ch phullan da khidna te sadna ki
asin tenu tarse saan tu saanu taras lavin
Dil daulat hai teri...

marjaaneya maana ve jeeti hoyi harr jayenga
eh baaji ishqe di kite laa na shart lavin

Dil daulat hai teri jado marji kharch lavin
eh jaan gareeba di jithe marji vart lavin...

Iss Roti Da Bhed Koi Naa Jaane

roti by gurdas maan
ਭੱਜੀ ਫਿਰਦੀ ਏ ਰੋਟੀ ਦੇ ਮਗਰ ਦੁਨੀਆਂ, ਸਵੇਰ, ਸ਼ਾਮ, ਦੁਪਿਹਰ ਨੂੰ ਖਾਈਂ ਰੋਟੀ
ਇਸ ਰੋਟੀ ਦਾ ਭੇਦ ਨਾ ਕੋਈ ਜਾਣੇ, ਕਿਥੋਂ ਬਣੀ ਤੇ ਕਿਥੋਂ ਹੈ ਆਈ ਰੋਟੀ
ਰੋਟੀ ਰੱਬ ਦੀ ਧੀ ਏ ਸੁੱਖ ਲੱਧੀ, ਸੁੱਕੇ ਰੋਟ ਦੇ ਨਾਲ ਵਿਆਹੀ ਰੋਟੀ
ਉਹ ਰੋਟੀ ਦੀ ਕੀਮਤ ਨੂੰ ਕੀ ਜਾਣੇ, ਜਿਹਨੂੰ ਮਿਲਦੀ ਏ ਪੱਕੀ ਪਕਾਈ ਰੋਟੀ
ਉਹਨਾਂ ਘਰਾਂ ਵਿੱਚ ਬਰਕਤਾਂ ਰਹਿੰਦੀਆਂ ਨੇ, ਜਿਹਨਾਂ ਖੈਰ ਫਕੀਰ ਨੂੰ ਪਾਈ ਰੋਟੀ

ਓਸ ਭੁੱਖੇ ਨੂੰ ਪੁੱਛ ਕੇ ਵੇਖ ਮਨਾ, ਜਿਹਨੂੰ ਲੱਭੇ ਨਾ ਇੱਕ ਥਿਆਈ ਰੋਟੀ
ਰੱਬ ਵਰਗਾ ਸਖੀ ਸੁਲਤਾਨ ਨਾ ਕੋਈ, ਜਿਹਨੇ ਸਾਰੇ ਸੰਸਾਰ ਨੂੰ ਲਾਈ ਰੋਟੀ
ਪਾਈ ਬੁਰਕੀ ਵੀ ਮੂੰਹ ਵਿੱਚੋਂ ਕੱਢ ਲੈਂਦਾ, ਬਿਨਾ ਹੁਕਮ ਦੇ ਅੰਦਰ ਨਾ ਜਾਈਂ ਰੋਟੀ
ਓਨੀ ਖਾਈ ਮਾਨਾ ਜਿੰਨੀ ਹਜ਼ਮ ਹੋ ਜੇ, ਰੋਟੀ ਕਾਹਦੀ ਜੇ ਹਜ਼ਮ ਨਾ ਆਈ ਰੋਟੀ