Amarvir Singh

96
Total Status

Sanu pehlan kinna chahundi si

ਕਰ ਕਰ ਗੱਲਾ ਪਿਆਰ ਦੀਆਂ ਦਿਲ ਸਾਡਾ ਬਹਿਲਾਉਦੀ ਸੀ
ਤੁੰ ਹੀ ਦੱਸ ਸਾਨੁੰ ਪਹਿਲਾ ਕਿੰਨਾ ਚਾੰਹੁਦੀ ਸੀ
ਹੁਣ ਛੇਤੀ ਹੀ ਕਾਹਤੋਂ ਚਾਅ ਲਾਹ ਲਏ
ਸਾਡਾ ਦਿਲ ਛੱਡ ਸੱਜਣਾ
ਤੁੰ ਕਿਥੇ ਆਲਣੇ ਬਣਾ ਲਏ

Tere shehar ch sakoon milda

ਅਸੀਂ ਮੰਗਾਗੇ ਦੁਆ ਤੇਰੇ ਸ਼ਹਿਰ ਦੇ ਲਈ
ਜਿਥੇ ਪਬ ਧਰਿਆ ਰੂਹ ਨੂੰ ਸਕੂਨ ਮਿਲਦਾ
ਕਈ ਵਰੇ ਹੋ ਗਏ ਤੇਥੋ ਵਿਛਿੜਆਂ ਨੂੰ
ਇਨ੍ਹਾ ਹਵਾਵਾਂ ਚੋ ਹਲੇ ਵੀ ਤੇਰੇ ਹੋਣ ਦਾ ਸਬੂਤ ਮਿਲਦਾ

Ajj kehndi IPhone 5 lena

ਨਵਾ ਨਵਾ ਹੋਇਆ ਮੇਲ, ਵਟਾਏ ਛਾਪਾ ਛੱਲੇ,,
ਫਿਰ ਵਟਾਈਆ ਫੋਟੋਆ ਬਣਾ ਕੇ ਪੋਜ ਅਵੱਲੇ,,
ਫਿਰ ਦਿੱਤਾ NOKIA 1100, ਸਾਰੀ ਰਾਤ ਹੈਲੋ-ਹੈਲੋ ਚੱਲੇ,,
ਅੱਜ ਕਹਿੰਦੀ I-PHONE 5 ਲੈਣਾ ਨਹੀ ਤੇ ਰਹੋ ਕੱਲੇ…

Sanu aashqui di aadat nahi si

ਸਾਨੂੰ ਆਸ਼ਕੀ ਦੀ ਆਦਤ ਨਹੀ ਸੀ
ਹਰਕਤਾ ਤੇਰੀਆ ਨੇ ਆਸ਼ਕ ਬਣਾ ਦਿੱਤਾ
ਖੁਸ਼ ਰਹਿੰਦੇ ਸੀ ਆਪਣੀਆ ਹੱਦਾ ਅੰਦਰ
ਯਾਦਾ ਤੇਰੀਆ ਨੇ ਗਮਾ ਵਿੱਚ ਪਾ ਦਿੱਤਾ

Facebook bina jeena hun aaukha

ਕੋਈ ਮੰਗਦਾ ਲਾਈਕ ਗੁਰੂਆਂ ਦੀਆਂ ਤਸਵੀਰਾਂ ਤੇ,
ਕੋਈ ਕਹਿੰਦਾ ਕਰੋ ਕਮੈਂਟ ਬਰੈਂਡਡ ਹੀਰਾਂ ਤੇ,
ਟੈਗ ਕੀਤੀਆ ਫੋਟੋਆਂ ਤੋਂ ਵੀ ਨੇ ਪਰੇਸ਼ਾਨ ਬੜੇ,
ਕਈ ਵੰਡਦੇ ਫਿਰਦੇ ਫੇਸਬੁੱਕ ਤੇ ਗਿਆਨ ਬੜੇ,
ਕਈ ਦਿਲ ਵਿੱਚ ਰੱਖਕੇ ਅਰਮਾਨ ਕਰਦੇ ਚੈਟਿੰਗ ਏ,
ਕਈਆ ਦੀ ਹੋ ਗਈ ਕਈਆਂ ਦੀ ਹੋਣੀ ਸੈਟਿੰਗ ਏ,
ਕਈ ਸੈਡ ਸਟੇਟਸ ਪਾ ਦਿਲ ਦੀ ਦੱਸਦੇ ਨੇ,
ਕਈ "ਦੇਸੀ ਸਟੇਟਸ " ਦੀਆਂ ਫੰਨੀ ਫੋਟੋਆਂ ਤੇ ਹੱਸਦੇ ਨੇ,
ਕਈ ਸੌਣ ਉੱਠਣ ਤੋਂ ਪਹਿਲਾਂ ਐਫ.ਬੀ ਖੋਲਦੇ ਨੇ,
ਕਈ ਸੁੱਤੇ ਪਏ ਵੀ ਐਫ.ਬੀ ਐਫ.ਬੀ ਬੋਲਦੇ ਨੇ,
ਭਾਵੇ ਕਈਆਂ ਨੂੰ ਫੇਕ ਆਈਡੀਆਂ ਤੋਂ ਮਿਲਿਆ ਧੋਖਾ ਏ,
ਪਰ ਫਿਰ ਵੀ ਇਹਦੇ ਬਿਨਾਂ ਜੀਣਾ ਹੁਣ ਔਖਾ ਏ...!