ਕੋਈ ਮੰਗਦਾ ਲਾਈਕ ਗੁਰੂਆਂ ਦੀਆਂ ਤਸਵੀਰਾਂ ਤੇ,
ਕੋਈ ਕਹਿੰਦਾ ਕਰੋ ਕਮੈਂਟ ਬਰੈਂਡਡ ਹੀਰਾਂ ਤੇ,
ਟੈਗ ਕੀਤੀਆ ਫੋਟੋਆਂ ਤੋਂ ਵੀ ਨੇ ਪਰੇਸ਼ਾਨ ਬੜੇ,
ਕਈ ਵੰਡਦੇ ਫਿਰਦੇ ਫੇਸਬੁੱਕ ਤੇ ਗਿਆਨ ਬੜੇ,
ਕਈ ਦਿਲ ਵਿੱਚ ਰੱਖਕੇ ਅਰਮਾਨ ਕਰਦੇ ਚੈਟਿੰਗ ਏ,
ਕਈਆ ਦੀ ਹੋ ਗਈ ਕਈਆਂ ਦੀ ਹੋਣੀ ਸੈਟਿੰਗ ਏ,
ਕਈ ਸੈਡ ਸਟੇਟਸ ਪਾ ਦਿਲ ਦੀ ਦੱਸਦੇ ਨੇ,
ਕਈ "ਦੇਸੀ ਸਟੇਟਸ " ਦੀਆਂ ਫੰਨੀ ਫੋਟੋਆਂ ਤੇ ਹੱਸਦੇ ਨੇ,
ਕਈ ਸੌਣ ਉੱਠਣ ਤੋਂ ਪਹਿਲਾਂ ਐਫ.ਬੀ ਖੋਲਦੇ ਨੇ,
ਕਈ ਸੁੱਤੇ ਪਏ ਵੀ ਐਫ.ਬੀ ਐਫ.ਬੀ ਬੋਲਦੇ ਨੇ,
ਭਾਵੇ ਕਈਆਂ ਨੂੰ ਫੇਕ ਆਈਡੀਆਂ ਤੋਂ ਮਿਲਿਆ ਧੋਖਾ ਏ,
ਪਰ ਫਿਰ ਵੀ ਇਹਦੇ ਬਿਨਾਂ ਜੀਣਾ ਹੁਣ ਔਖਾ ਏ...!
You May Also Like


