Mickie Kaushal

1106
Total Status

Mainu Facebook jape sathh vargi

ਮੈਨੂੰ Facebook ਜਾਪੇ, ਪੇਂਡੂ ਸੱਥ ਵਰਗੀ ।।
ਮਾਰੀ ਮਿਤਰਾਂ ‘ਨਾਲ ਖੁੰਢਾਂ ਉੱਤੇ ਗੱਪ ਵਰਗੀ ।।
ਲੋਕੀਂ ਲੱਭ ਕੇ ਕਲਿਪਾਂ ਦਿਲ ਛੂੰਹਦੀਆਂ ਦਿਖਾਉਂਦੇ ।
ਕਈ ਸ਼ੇਅਰਾਂ ਤੇ ਕੁਮੈਂਟਾਂ ਨਾਲ ਮਾਣ ਨੇ ਵਧਾਉਂਦੇ ।
ਸਾਰੀ ਗੱਲ ਹੈ ਕਲਾਤਮਕ ਹੱਥ ਵਰਗੀ ।।
ਮੈਨੂੰ Facebook ਜਾਪੇ, ਪੇਂਡੂ ਸੱਥ ਵਰਗੀ ।।
ਕਈ ਗੱਲ ਕਰਦੇ ਨੇ ਬੜੀ ਹੀ ਵੀਚਾਰ ਕੇ ।
ਕਈ ਗਾਲਾਂ ਦੀ ਟਿਪਣੀ ਲਿੱਖ ਜਾਂਦੇ ਦੂਜੇ ਦੇ ਸ਼ੇਅਰ ਤੇ ।
ਹੁੰਦੀ ਸੂਝ ਹੈ ਮਹੌਲ ਵਾਲੀ ਮੱਤ ਵਰਗੀ ।।
ਮੈਨੂੰ Facebook ਜਾਪੇ, ਪੇਂਡੂ ਸੱਥ ਵਰਗੀ ।।
ਜੇ ਕੋਈ ਕਰਦਾ ਗਲਤ ਗੱਲ ਉਹਨੂੰ ਬਦ ਕਰ ਜਾਂਦੇ ।
ਕਈ ਝੂਠੀ ਆਈਡੀ ਨਾਲ ਚਿੱਟੇ ਨੂੰ ਬਲੈਕ ਕਰ ਜਾਂਦੇ ।
ਨਵੀਂ ਤਕਨੀਕ,,,,, ਔਖੀ ਪੈਂਦੀ ਨੱਥ ਵਰਗੀ ।।
ਮੈਨੂੰ Facebook ਜਾਪੇ, ਪੇਂਡੂ ਸੱਥ ਵਰਗੀ ।।
ਪਹਿਲਾਂ ਅੱਖਾਂ ਮੀਚ ਸਾਰਿਆਂ ਨੂੰ ਦੋਸਤ ਬਣਾਉਂਦੇ ।
ਪਿੱਛੋਂ ਕਰ ਕੇ ਡਲੀਟ ਨੇ ਬਲਾਕ ਕਰਵਾਉਂਦੇ ।
ਜੱਭ ਮੁੱਕਦੀ ਵਿਰੋਧ ਤੇ ਕੁਪੱਤ ਵਰਗੀ ।।
ਮੈਨੂੰ Facebook ਜਾਪੇ, ਪੇਂਡੂ ਸੱਥ ਵਰਗੀ ।।
ਆਓ Facebook ਉੱਤੇ ਚੰਗੇ ਦੋਸਤ ਬਣਾਈਏ ।
ਕੁਝ ਸਿੱਖੀਏ ਨਵਾਂ ਤੇ ਕੁਝ ਹੋਰਾਂ ਨੂੰ ਸਿਖਾਈਏ ।
ਬੋਲੀ ਮਿੱਠੀ ਰੱਖੋ ਸੱਜਣਾ ਦੇ ਖਤ ਵਰਗੀ ।।
ਮੈਨੂੰ Facebook ਜਾਪੇ, ਪੇਂਡੂ ਸੱਥ ਵਰਗੀ.........

Apna rishta ajeeb jeha lagda

ਆਪਣਾ ਰਿਸ਼ਤਾ ਬੜਾ ਅਜ਼ੀਬ ਜਿਹਾ ਲੱਗਦਾ,
ਦੂਰ ਰਹਿ ਕੇ ਵੀ ਤੂੰ ਬੜਾ ਕਰੀਬ ਜਿਹਾ ਲੱਗਦਾ,
ਮੈਨੂੰ ਪਤਾ ਹੈ ਕੀ ਤੂੰ ਮੈਨੂੰ ਨਹੀਂ ਮਿਲਣਾ,
ਫਿਰ ਕਿਉਂ ਤੂੰ ਮੈਨੂੰ ਮੇਰਾ ਨਸੀਬ ਜਿਹਾ ਲੱਗਦਾ

Apna Rishta Bada Ajeeb Jeha Lagda,
Door Reh Ke Vi Tu Bada Kareeb Jeha Lagda,
Mainu Pta Hai Ki Tu Mainu Nahin Milna,
Fer Kyon Tu Mainu Mera Naseeb Jeha Lagda

Asin hanjuan ch dubb gye

ਪੱਲੇ ਤੇਰੇ ਵੀ ਨਾ ਕੱਖ,
ਪੱਲੇ ਮੇਰੇ ਵੀ ਨਾ ਕੱਖ ,
ਅਸੀ ਹੰਝੂਆਂ ਚ ਡੁਬ ਗਏ,
ਹੋ ਕੇ ਵੱਖੋ -ਵੱਖ ,
ਹਰ ਇਕ ਚਾਅ
ਸਾਡਾ ਪੈਰਾਂ ਵਿੱਚ ਲਤਾੜ ਤਾਂ ,
ਤੂੰ ਆਪ ਵੀ ਨਾ ਵਸੀ
ਤੇ ਸਾਨੂੰ ਵੀ ਉਜਾੜ ਤਾਂ______ :(

Fer Status bada Att penda

ਜਦੋ ਕਿਤੇ 2-4 ਪੈੱਗ ਲਾ ਲਵਾ ,
Status ਬੜਾ ਅੱਤ ਪੈਂਦਾ ,
ਤੇ ਜਦੋ ਕਿਤੇ ਜਿਆਦਾ ਪੀ ਲਵਾ
ਫਿਰ ਤਾ ਆ ਡੱਬਾ ਜਿਆ ਈ ਨੀ ਲੱਭਦਾ
ਜਿੱਥੇ Status ਪੈਂਦਾ.....

Tu aaunde jaande saah vargi

♥ς੭ ਤੂੰ ਮਿਲ ਗਈ ਹੋਰ ਕੀ ਮੰਗਣਾ ਏ...
♥ς੭ ਤੂੰ ਕਿਸੇ ਕਬੂਲ ਦੁਆ ਵਰਗੀ...
♥ς੭ ਤੂੰ ਮੇਰੀ ਕਮਜ਼ੋਰੀ ਤੂੰ ਮੇਰੀ ਮਜਬੂਰੀ ਏ...
♥ς੭ ਤੇਰੇ ਬਿਨਾ ਗੁਜ਼ਾਰਾ ਨਹੀ ਤੂੰ ਆਉਦੇ ਜਾਂਦੇ ਸਾਹ ਵਰਗੀ...