ਆਤਮ ਹੱਤਿਆ ਕਰਨੀ ਮਾੜੀ
ਚੋਰ ਦੀ ਹਾਮੀ ਭਰਨੀ ਮਾੜੀ
ਆਪਣੀ ਚੀਜ਼ ਬਣਾ ਕੇ ਰੱਖੀਏ
ਮੰਗ ਕੇ ਰੋਜ ਵੀ ਖੜ੍ਹਨੀ ਮਾੜੀ
ਪੌੜੀ ਕਿਸੇ ਬਗਾਨੇ ਘਰ ਦੀ
ਬਿਨਾਂ ਪੁੱਛੇ ਤੋਂ ਚੜ੍ਹਨੀ ਮਾੜੀ
ਬੁਰਾ ਅਸਰ ਹੈ ਮਨ ਤੇ ਪਾਉਂਦੀ
ਗਲਤ ਕਿਤਾਬ ਵੀ ਪੜ੍ਹਨੀ ਮਾੜੀ
ਝੂਠੀ ਤੋਹਮਤ ਕਿਸੇ ਤੇ 'ਸੱਤਿਅਾ'
ਨਾਲ ਈਰਖਾ ਮੱੜ੍ਹਨੀ ਮਾੜੀ...

Leave a Comment