ਦਿਲ ਤਾ ਪਾਗਲ ਹੈ ਦੋ ਘੜ੍ਹੀਆਂ ਰੋ ਕੇ ਚੁਪ ਕਰ ਜਾਊ,
ਜਿਥੇ ਸਾਰੀ ਦੁਨਿਆ ਛੱਡੀ ਤੇਰੇ ਬਿਨ ਵੀ ਸਰ ਜਾਊ,,,!!
ਦਿਲ ਤਾ ਪਾਗਲ ਹੈ ਦੋ ਘੜ੍ਹੀਆਂ ਰੋ ਕੇ ਚੁਪ ਕਰ ਜਾਊ..!!

ਦਿਲ ਨਾਲ ਦਿਲ ਕਦੇ ਮਿਲਿਆ ਹੀ ਨਈ ਪਿਆਰ ਤਾ ਸੀ ਜਿਸ੍ਮਾਣੀ,
ਤੱਤੀਆਂ ਠੰਡੀਆਂ ਸਾਹਾ ਲੈ ਕ ਤੁਰ ਗੇ ਦਿਲ ਦੇ ਜਾਨੀ,
ਕੋਈ ਰੂਹ ਦਾ ਸਾਥੀ ਨਈ ਇਹ ਨਬਜ ਵੀ ਇਕ ਦਿਨ ਰੁਕ ਜਾਉ..!!

ਦਿਲ ਤਾ ਪਾਗਲ ਹੈ ਦੋ ਘੜ੍ਹੀਆਂ ਰੋ ਕੇ ਚੁਪ ਕਰ ਜਾਊ,
ਜਿਥੇ ਸਾਰੀ ਦੁਨਿਆ ਛੱਡੀ ਤੇਰੇ ਬਿਨ ਵੀ ਸਰ ਜਾਊ,,,!!

ਹਰ ਵੇਲੇ ਕਿਉ ਰਹੇ ਵਜਾਂਦਾ ਆਸਾ ਦੀ ਸ਼ਿਹਨਾਈ,
ਇਕ ਦਿਨ ਤੈਨੂੰ ਸਾੜ ਦੇਵੇਗੀ ਯਾਦਾ ਦੀ ਗਰਮਾਈ,
ਕਿ ਪਤਾ ਸੀ ਮੈਨੂੰ ਹਾਏ, ਹਿਜਰ ਦਾ ਬੱਦਲ ਵਰ ਜਾਉ,
ਦਿਲ ਤਾ ਪਾਗਲ ਹੈ ਦੋ ਘੜ੍ਹੀਆਂ ਰੋ ਕੇ ਚੁਪ ਕਰ ਜਾਊ,
ਜਿਥੇ ਸਾਰੀ ਦੁਨਿਆ ਛੱਡੀ ਤੇਰੇ ਬਿਨ ਵੀ ਸਰ ਜਾਊ,,,!!

ਛੱਡ ਵੇ ਮਾਨਾਂ ਗੱਮ ਤਾ ਹੁੰਦੇ ਜ਼ਿੰਦਗੀ ਦਾ ਸਰਮਾਇਆ,
ਬੇਮੂਰਵਤ ਲੋਕਾ ਲਈ ਕਿਉ ਆਪਣਾ ਆਪ ਗਵਾਇਆ,
ਜਿਥੇ ਇਹਣੇ ਫੱਟ ਖਾਦੇ ਏ ਪੀੜਾ ਵੀ ਜਰ ਜਾਉ,
ਦਿਲ ਤਾ ਪਾਗਲ ਹੈ ਦੋ ਘੜ੍ਹੀਆਂ ਰੋ ਕੇ ਚੁਪ ਕਰ ਜਾਊ,
ਜਿਥੇ ਸਾਰੀ ਦੁਨਿਆ ਛੱਡੀ ਤੇਰੇ ਬਿਨ ਵੀ ਸਰ ਜਾਊ,,,!!

Leave a Comment