ਅੱਜ -ਕੱਲ ਲੋਕਾਂ ਦੀ ਬਣਿਆ ਜਿੰਦ ਜਾਨ ਰੁਪਇਆ ਹੈ,
ਕਿਉਂਕਿ ਸਭ ਦਾ ਹੀ ਹੁਣ ਭਗਵਾਨ ਰੁਪਿਆ ਹੈ
ਜਿੰਦਗੀ ਦੀ ਜਰੂਰਤ ਹੈ ਮੰਨਦੇ ਹਾਂ ਆਪਾਂ,
ਪਰ ਮੰਨਣਾ ਪੈਣਾ ਮੌਤ ਦਾ ਸਾਮਾਨ ਰੁਪਿਆ ਹੈ
ਸਾਂਭ ਸਾਂਭ ਰੱਖੇ ਇੱਥੇ ਹਰ ਕੋਈ ਹੀ ਇਸ ਨੂੰ,
ਵਿਰਲਾ ਵਿਰਲਾ ਹੀ ਕਰਦਾ ਕੋਈ ਦਾਨ ਰੁਪਇਆ ਹੈ
ਉਠ ਉਠ ਕੇ ਡਿੱਗੇ ਅਕਸਰ ਉਸ ਦੇ ਮੂਹਰੇ,
ਡਾਲਰ ਹੱਥੋਂ ਰਹਿੰਦਾ ਬੜਾ ਪਰੇਸ਼ਾਨ ਰੁਪਿਆ ਹੈ
ਸੋਚੀਂ ਨਾ ਦਿਲ ਉਸ ਨੂੰ ਹੈ ਮੁਹੱਬਤ ਤੇਰੇ ਨਾਲ
ਤੇਰੀ ਤਾਂ ਮਹਿਬੂਬਾ ਦਾ ਅਰਮਾਨ ਰੁਪਿਆ ਹੈ
ਮੇਰੇ ਹੱਕ 'ਚ ਖੜੇ ਸੀ ਜਿਹੜੇ ਪਾਸਾ ਵੱਟ ਗਏ ਨੇ
ਸਭ ਦੀ ਪਿਠ ਲਵਾਉਂਦਾ ਬੜਾ ਸ਼ੈਤਾਨ ਰੁਪਇਆ ਹੈ
ਤੈਨੂੰ ਕੀ ਤੂੰ ਸਰਕਾਰੀ ਨੋਕਰ ਹੈ ਜਦ ਤੱਕ,
ਤੇਰੇ ਤੇ ਹੋਇਆ ਰਹਿਣਾ ਮੇਹਰਬਾਨ ਰੁਪਇਆ ਹੈ...

Leave a Comment