ਕਿੰਨੂ ਪਤਾ ਸੀ ਚਾਹ ਵੇਚਦਾ ਹੋਇਆ ਮੋਦੀ ਏਨਾ ਛਾ ਜਾਊਗਾ
ਦਿੱਲੀ ਉਪਰ ਰਾਜ ਕਰਣ ਲਈ ਕੇਜਰੀਵਾਲ ਦੁਬਾਰਾ ਆਜੂਗਾ,,

ਆਸ਼ਾਰਾਮ ਤੇ ਆਸਾਂ ਰੱਖਣ ਵਾਲੇ ਇਹ ਨਾ ਜਾਣ ਸਕੇ
ਕਿ ਓਹੋ ਰਾਖਸ਼ ਓਹਨਾ ਦੀਆਂ ਭਾਵਨਾਵਾਂ ਠੁਕਰਾ ਜਾਊਗਾ,

ਬੇਸ਼ੱਕ ਆਪਣੀ ਤਾਕਤ ਤੇ ਸਿਕੰਦਰ ਨੂੰ ਸ਼ੱਕ ਨਹੀ ਸੀ
ਪਰ ਨਾ ਜਾਣਦਾ ਪੋਰਸ ਓਸ ਨੂੰ ਹਿੱਕ ਵਿਖਾ ਜਾਊਗਾ,,

ਜਦ ਕੋਈ ਵੱਛਾ ਚਰਦਾ ਨਾ ਗਊ ਮਾਤਾ ਆਖੇ ਓਸਨੂੰ
ਖਾ ਲੈ ਪੁੱਤਰਾ ਖਾ ਲੈ ਨਹੀ ਤਾਂ ਆ ਕੇ ਲਾਲੂ ਚਾਰਾ ਖਾ ਜਾਊਗਾ


ਬੇਸ਼ਕ ਮੇਰਾ ਸੱਜਣ ਮੇਰੇ ਨਾਲ਼ ਬੁਰਾ ਹੀ ਕਰਦਾ ਹੈ ਪਰ
ਦਰਦੀ ਓਸ ਦਾ ਦਰਦ ਝੇਲਦਾ ਓਸਦੀ ਸੋਚ ਬਦਲਾ ਜਾਊਗਾ

Leave a Comment