ਉਹ ਜਦ ਵੀ ਚੇਤੇ ਆ ਜਾਂਦਾ ਹੈ
ਆ ਦਿਲ ਦਾ ਬੋਜ ਵਧਾ ਜਾਂਦਾ ਹੈ
ਕਦੇ ਉੱਚੇ ਨੀਵੇਂ ਦਾ ਮੇਲ ਨੀ ਹੁੰਦਾ
ਮੈਨੂੰ ਆਣ ਵੀ ਸਮਝਾ ਜਾਂਦਾ ਹੈ
ਰੋਗ ਇਸ਼ਕ ਦਾ ਬਾਹਲਾ ਚੰਦਰਾ
ਜੋ ਕੇ ਬੁੱਲੇ ਵਾਂਗ ਨਚਾ ਜਾਂਦਾ ਹੈ
ਕਾਲੀਆ ਹੋ ਜਾਣ ਰੋ ਰੋ ਅੱਖੀਆਂ
ਜਦ ਹੱਸਦੀ ਹੋਈ ਰਵਾ ਜਾਂਦਾ ਹੈ
ਰੋਜ਼ ਤਾਜ਼ੇ ਦਰਦ ਅਵੱਲੇ ਦੇ ਕਰ
ਇਕ ਗ਼ਮ ਦੀ ਪੀਂਘ ਝੜਾ ਜਾਂਦਾ ਹੈ
ਨਾ ਕਮਲਾ ਜਾਏ ਫ਼ੁੱਲ ਇਸ਼ਕ ਦਾ
ਪਿਆਰ ਦਾ ਪਾਣੀ ਵੀ ਪਾ ਜਾਂਦਾ ਹੈ
ਮੈਂ ਵੀ ਨਾ ਕਿਤੇ ਦੀਦ ਨੂੰ ਤਰਸਾ
ਆ ਦਰਦੀ ਮੁੱਖ ਵਿਖਾ ਜਾਂਦਾ ਹੈ 😍

Leave a Comment