ਵਿਆਹ ਤੋਂ ਅਗਲੀ ਸਵੇਰ ਸਾਰ ਘਰ ਚ ਤੜਥੱਲੀ ਮੱਚ ਗਈ।
ਲਾੜੇ ਨੇ ਕੰਮਵਾਲੀ ਦੇ ਚਪੇੜ ਕੱਢ ਮਾਰੀ ਕੰਨ ਤੇ।

ਮਾਂ ਬੋਲੀ :- 🙄 "ਹੱਦ ਹੁੰਦੀ ਆ ਬੇਵਕੂਫੀ ਦੀ" !!!
"ਪਰ ਮੰਮੀ, ਇਹ ਰੰਗੇ ਹੱਥੀਂ ਫੜੀ ਗਈ ਆ।
ਆਹ ਵੇਖੋ ਇਹਦੇ ਹੱਥ ਚ ਸੋਨੇ ਦਾ ਕੜਾ,
ਜੋ ਮੈਂ ਕੱਲ ਰਾਤ ਆਪਣੀ ਵਹੁਟੀ ਨੂੰ ਦਿੱਤਾ ਸੀ,
ਮੂੰਹ ਵਿਖਾਈ ਦਾ", ਲਾੜਾ ਬੋਲਿਆ।

ਉਹ ਵਿਚਾਰੀ ਹੱਕੀ ਬੱਕੀ ਕੰਨ ਤੇ ਹੱਥ ਰੱਖੀ
ਨੁੱਕਰ ਚ ਖੜੀ ਰੋਈ ਜਾਏ।

ਮਾਂ ਨੇ ਲਾੜੇ ਨੂੰ ਘੂਰੀ ਪਾ ਕੇ
ਦੂਜੇ ਕਮਰੇ ਚ ਆਉਣ ਦਾ ਇਸ਼ਾਰਾ ਕੀਤਾ
ਤੇ ਕਹਿੰਦੀ, "ਕੰਜਰਾ, ਇਹ ਕੰਮ ਵਾਲੀ ਨਹੀਂ,
ਤੇਰੀ ਵਹੁਟੀ ਹੀ ਆ। ਹੁਣੇ ਹੁਣੇ ਮੂੰਹ ਧੋ ਕੇ ਆਈ ਆ।" 🙄😂

Leave a Comment