ਕੁੱਝ ਦਰਦੀ ਸਮਝ ਤੂੰ ਜੁਮੇਵਾਰੀ ,
ਦੁਨੀਆ ਕਰਦੀ ਹੈ ਹੁਸ਼ਿਆਰੀ !
ਚਾਰੇ ਪਾਸਿਓਂ ਹੀ ਜੱਟ ਨੂੰ ਲੁੱਟਣ
ਨਾ ਘਾਟਾ ਖਾਵੇ ਕਦੇ ਵਾਪਰੀ !

ਇੰਟਰਨੈੱਟ ਤੇ ਰਜਿਸਟਰੀ ਹੋਵੇ
ਫਿਰ ਵੀ ਲੁਟੇ ਗੱਦਾਰ ਪਟਵਾਰੀ !
ਇਜੱਤ ਨਾਲ ਮਨ ਸਭ ਦਾ ਮੋਹੇ,
ਪਾਤਰ ਦੀ ਹਰ ਲਿਖਤ ਪਿਆਰੀ !

ਕੂੜੇ ਵਿੱਚੋ ਇੱਕ ਸ਼ਵ ਥੇਅਹਿਆ
ਸ਼ਾਇਦ ਮਾਂ ਨੇ ਨੰਨੀ ਖੁਦ ਸੀ ਮਾਰੀ !
ਨਾ ਜੜ ਤੋਂ ਮੁੱਕੀ ਇਲਾਜ ਕਰਾਇਆ
ਜੋ ਸਹੁਰੇ ਨੂੰ ਲੈ ਕੇ ਤੁਰ ਗਈ ਬਿਮਾਰੀ !

ਕਦੇ ਅੱਤਵਾਦ ਨਹੀਂ ਮੁੱਕਣਾ ਇੱਥੋਂ,
ਜੇ ਰੁਕੀ ਨਾ ਮਿਲਦੀ ਮਦਦਗਾਰੀ !
ਅਸਮਾਨ ਵਿਚ ਭਗਦੜ ਮੱਚ ਗਈ
ਉੱਡਦਾ ਕਬੂਤਰ ਲੈ ਗਿਆ ਸ਼ਿਕਾਰੀ !
ਚੰਗੀਆਂ ਕਿਤਾਬਾਂ ਰਹਿ ਪੜਦਾ ਦਰਦੀ
ਵਧੀਆ ਬਣਨਾ ਜੇਕਰ ਇਕ ਤੂੰ ਲਿਖਾਰੀ !

Leave a Comment