ਇਹ ਇਸ਼ਕ ਚੀਜ਼ ਹੀ ਐਸੀ ,
ਸਾਰੀ ਦੁਨੀਆ ਦਾ ਮੋਂਹ ਭੁਲਾ ਦਿੰਦਾ ,
ਬਿਨਾਂ ਸੱਜਣ ਤੋਂ ਦਿਖਦਾ ਨਾ ਹੋਰ ਕੋਈ ,
ਉਹਦੇ ਦਰ ਤੋਂ ਬਿਨਾਂ ਬੰਦ ਕਰ ਸਾਰੇ ਰਾਹ ਦਿੰਦਾ ,
ਕਈ ਤਾਂ ਇਸ ਦੀ ਕਰਨ ਪੂਜਾ ,
ਇਹ ਫਿਰ ਵੀ ਜਿੰਦਗੀ ਕਰ ਤਬਾਹ ਦਿੰਦਾ ,
ਕੋਈ ਕੋਈ ਹੀ ਇਸ ਦੇ ਰੰਗਾਂ ਵਿੱਚ ਖੇਡੇ ,
ਇਹ ਕਿਸੇ ਨੂੰ ਵੀ ਉਧਾਰੇ ਨਹੀਂ ਸਾਹ ਦਿੰਦਾ ।

Leave a Comment