ਲਉ ਜੀ #Facebook ਗੀਤ ਪੇਸ਼ ਹੈ...

ਲੀਲਾ Facebook ਦੀ ਨਿਆਰੀ,
ਪਿੱਛੇ ਲੱਗੀ ਦੁਨੀਆਂ ਸਾਰੀ,
ਛੱਡ ਕਈ ਆਪਣੀ ਰਿਸ਼ਤੇਦਾਰੀ
ਦੂਰ Friend ਬਣਾਉਂਦੇ ਨੇ,
ਉੱਠਣ ਸਾਰ ਸਵੇਰੇ Facebook ਤੇ ਗੇੜਾ ਲਾਉਂਦੇ ਨੇ...

ਹੁੰਦੀ ਘਰੋਂ ਕੁਪੱਤ ਬਥੇਰੀ,
ਮਾਰੀ ਮੱਤ ਏਸ ਨੇ ਤੇਰੀ,
ਬਹਿ ਗਿਆ ਖ੍ਹੋਲਕੇ ਸੌਂਕਣ ਮੇਰੀ,
ਘਰ ਦੇ ਬਚਨ ਸੁਣਾਉਂਦੇ ਨੇ,
ਉੱਠਣ ਸਾਰ ਸਵੇਰੇ Facebook ਤੇ ਗੇੜਾ ਲਾਉਂਦੇ ਨੇ...

ਜਦ ਕੋਈ ਰੂਹ ਮਿਲ ਜਾਵੇ ਪਿਆਰੀ,
ਚੰਗੀ ਲੱਗਦੀ ਦੁਨੀਆ ਸਾਰੀ,
ਇੱਕੋ ਜਿਹੀ ਨਾ ਖ਼ਲਕਤ ਸਾਰੀ,
I.D. ਕਈ Fake ਬਣਾਉਂਦੇ ਨੇ,
ਉੱਠਣ ਸਾਰ ਸਵੇਰੇ Facebook ਤੇ ਗੇੜਾ ਲਾਉਂਦੇ ਨੇ...

ਹੁੰਦੇ ਸਾਫ ਨੀਤ ਜੋ ਦਿਲ ਦੇ,
ਬਣਕੇ ਚੰਗੇ ਮਿੱਤਰ ਮਿਲਦੇ,
ਚਿਹਰੇ ਦੇਖ ਉਹਨਾਂ ਨੂੰ ਖਿਲਦੇ,
ਜਿਹੜੇ ਮਨ ਨੂੰ ਭਾਉਂਦੇ ਨੇ,
ਉੱਠਣ ਸਾਰ ਸਵੇਰੇ Facebook ਤੇ ਗੇੜਾ ਲਾਉਂਦੇ ਨੇ...

ਕਈਆਂ ਦਿਲ ਵਿੱਚ ਆਪਣੇ ਧਾਰੀ ,
ਕਰਨੀ ਲਿਸਟ ਆਪਣੀ ਭਾਰੀ,
ਖਿੱਚੀ ਰੱਖਣ ਸਦਾ ਤਿਆਰੀ,
ਬੇਨਤੀ ਝੱਟ ਪਹੁੰਚਾਉਂਦੇ ਨੇ,
ਉੱਠਣ ਸਾਰ ਸਵੇਰੇ Facebook ਤੇ ਗੇੜਾ ਲਾਉਂਦੇ ਨੇ...

ਮਿੱਤਰ ਬਣ ਕੇ ਭੁੱਲ ਗਏ ਬਾਹਲੇ,
ਜੋ ਸੀ ਨਾਲ ਜੁੜਨ ਨੂੰ ਕਾਹਲੇ,
'ਮੋਹੀ' ਕਿਉਂ ਉਹਨਾਂ ਨੂੰ ਭਾਲੇ,
ਜੋ ਮੁੜ ਨਾ ਸ਼ਕਲ ਦਿਖਾਉਂਦੇ ਨੇ,
ਉੱਠਣ ਸਾਰ ਸਵੇਰੇ Facebook ਤੇ ਗੇੜਾ ਲਾਉਂਦੇ ਨੇ...

Leave a Comment