ਇੱਕ ਰਸਤਾ ਚੁਣਿਆ ਏ, ਮੈਂ ਜਿੰਦਗੀ ਜਿਓਣ ਲਈ,
ਬੜੀ ਮੇਹਨਤ ਕੀਤੀ ਏ, ਉਸ ਮੰਜਿਲ ਨੂ ਪੋਣ ਲਈ,
ਕਈ ਖਾਬ ਦਿਖਾਏ ਨੇ, ਇਸ ਰਸਤੇ ਨੇ ਮੈਨੂ,
ਮੈਂ ਬਹੁਤ ਗਵਾਇਆ ਏ, ਏਥੋਂ ਤਕ ਆਉਣ ਲਈ,
ਕਈ ਰਿਸ਼ਤੇ ਟੁੱਟੇ ਨੇ, ਕਈ ਯਾਰ ਗਵਾਏ ਨੇ,
ਕੁਜ ਦਿਲ ਵੀ ਤੋੜੇ ਨੇ, ਆਪਣਾ ਮਕਸਦ ਪੋਣ ਲਈ,
ਸਿਆਣੇ ਸਚ ਹੀ ਕਹਿੰਦੇ ਨੇ, ਕੁਜ ਗਵਾਣਾ ਪੈਂਦਾ ਏ
ਜਿੰਦਗੀ ਵਿਚ ਪੋਣ ਲਈ,
ਘਰਦੇਆਂ ਬੜਾ ਸਮਝਾਇਆ ਸੀ, ਨਾ ਸ਼ੱਡ ਤੂ ਵਤਨਾ ਨੂ,
ਕਿਨੀ ਦੇਰ ਉਡੀਕਾਂਗੇ ਤੈਨੂ ਵਾਪਸ ਪੋਣ ਲਈ,
ਅਜੇ ਮੰਜਿਲ ਦੂਰ ਬੜੀ, ਜਿਥੇ ਮੈਂ ਜਾਣਾ ਏ,
ਕਿਨਾ ਸਮਾ ਗੁਜਰਨਾ ਏ, ਉਸ ਮੰਜਿਲ ਨੂ ਪੋਣ ਲਈ,
ਇਕ ਰਸਤਾ ਚੁਣਿਆ ਏ, ਮੈਂ ਜਿੰਦਗੀ ਜਿਓਣ ਲਈ...

Leave a Comment